Saturday, 31 December 2011

उनके हजारों हकदार

इन आँखों की महफ़िल से जो सपने हजार निकले
मगर जितने भी निकले ,बेज़ारो -बेकार निकले
सारा शहर जो सोगवार देखा अपनी ही मौत पर
मगर वो दावते हुस्न घर से होकर तैयार निकले
खैरात मांगी ताउम्र हमने जो उनसे जिंदगी की
लम्हा -लम्हा मगर वो मौत के तलबगार निकले
सोचा था हमारे ही होंगें वो मेहरबाँ जमाने से
बात निकली तो उनके हजारों हकदार निकले
कहते थे मजबूर हैं हम अहले वफा निभाने में
मगर बेवफाई में वो ही आला फनकार निकले
लिबासे यारां हमकलाम होते रहे जो हमसे खुदाया
बर्बाद करने वाले वो ही "मस्ताने -यार " निकले

ਆਮੀਨ

ਅਲਵਿਦਾ 2011
ਮੁਕਦੇ ਵਰੇ ਦੇ ਕੰਢੇ ਹੋਰਨਾਂ ਵਾਂ

ਗਰ ਮੈਂ ਵੀ ਖੜਾ ਹਾਂ
ਤੇ ਇਸ ਵਰੇ ਦੌਰਾਨ ਮੈ ਓਹਨਾ ਸਾਰੇ ਹੀ ਮਿੱਤਰਾਂ
ਦਾ ਬਹੁਤ ਬਹੁਤ ਮਸ਼ਕੂਰ ਹਾਂ ਜਿਨਾਂ ਨੇ ਮੈਨੂੰ ਔਖੇ
ਵੇਲੇ ਸਾਂਭਿਆ ਤੇ ਸਭ ਤੋਂ ਜਿਆਦਾ ਓਹਨਾ ਮਿੱਤਰਾਂ ਦਾ ਜਿਨਾਂ
ਨੇ ਔਖੇ ਵੇਲੇ ਬਾਹ ਛਡ ਦਿਤੀ ਜਿਥੋਂ ਮੈਂ ਇਕ ਨਵੀਂ ਰਾਹ ਦਾ ਖੁਦ ਖੋਜੀ
ਬਣਿਆ
ਖੁਸ਼ਆਮਦੀਦ 2012
ਨਵੇਂ ਵਰੇ ਦੀਆਂ ਸਭਨਾ ਦੁਸ਼ਮਣਾ ਨੂੰ ਪੇਹ੍ਲਾਂ ਤੇ ਮਿੱਤਰਾਂ ਨੂੰ
ਬਾਦ ਵਿਚ ਵਧਾਈ ਹੋਵੇ .ਸਭਨਾਂ ਖਾਤਰ ਰੋਟੀ ,ਕਪੜਾ ਅਤੇ ਮਕਾਨ
ਦੀ ਖਾਹਿਸ਼ ਪੂਰੀ ਹੋਵੇ
ਜੋ ਬੀਤ ਗਿਆ ਓਹ ਸੋਚਾਂ ਦੀ ਸਲੀਬ ਦੇ ਗਿਆ
ਜੋ ਆਇਆ ਓਹ ਮੇਰੇ ਘਰ ਨੂੰ ਜਰੀਬ ਦੇ ਗਿਆ
ਮੈਂ ਫਰਜਾਂ ਦਬਿਆ ਕਰਜਦਾਰ ਸੀ
ਓਹ ਸੁਣਿਆਂ ਮੈਂ ਸਿਰੇ ਦਾ ਸ਼ਾਹੂਕਾਰ ਸੀ
ਕਈ ਗੋਆ ਜਾਂਦੇ ਨੇ ਨਵਾਂ ਵਰਾ ਮਨਾਉਣ
ਕਈ ਬੇਵਸ ਮਾਪੇ ਓਹਨਾ ਘਰ ਭਾਂਡੇ ਮਾਂਜਦੇ
ਤੇ ਨਵੇਂ ਵਰੇ ਤੇ ਚੋਖੀ ਖੱਟੀ ਹੋਣ ਦੇ ਚਾਅ ਚ
ਸਵਖਤੇ ਬਚੜੇ ਤੋਰ ਦਿੰਦੇ ਭੀਖ ਮੰਗਾਉਣ
ਚੱਲ ਮਸਤਾਨੇ ਯਾਰਾ ਸਭਨਾਂ ਦੀ ਖੈਰ ਸਦਾ
ਨਵੇ ਵਰੇ ਦਾ ਬੂਹਾ ਖੋਲੀੰ ਅੰਤ ਭਲੇ ਦਾ ਭਲਾ
ਆਮੀਨ

Tuesday, 6 September 2011

ਖਲਾਰਾ

ਕਦੀ ਮੁੜਕੇ ਤਾਂ ਵੇਖਦਾ ਦੁਬਾਰਾ ਸੱਜਣਾ 
ਜਿੰਦਗੀ " ਚ ਪਾ ਗਿਆ  ਖਲਾਰਾ  ਸੱਜਣਾ 
........
ਨੈਣ ਸੀ ਉਦਾਸ ਦਿਲ ਰੋਇਆ ਧਾਹਾਂ ਮਾਰਕੇ 
ਹੱਸਿਆ ਜਦੋਂ ਸੀ ਤੂੰ  ਵੇ  ਵਸਦੇ  ਉਜਾੜਕੇ 
ਲਾਕੇ ਮੁੜ ਆਉਣ ਦਾ ਵੇ ਲਾਰਾ ਸੱਜਣਾ 
ਕਦੀ ਮੁੜ ਕੇ ਤਾਂ ...............................
.......
ਟੱਪਦੀ ਬਰੂਹਾਂ ਚੋਰੀ ਬਾਹੋਂ ਫੜ ਰੋਕਦੇ ਆਂ
ਛੁੱਟ੍ਜੇ ਨਾ ਯਾਦ ਤੇਰੀ ਆਹੀ ਭਾਣਾ ਲੋਚਦੇ ਆਂ 
ਤੂੰ ਤੇ ਹੂੰਝ ਨਾਲੇ ਲੈ ਗਿਆ ਬਹਾਰਾਂ ਸੱਜਣਾ 
ਕਦੀ ਮੁੜ ਕੇ ਤਾਂ .................................
.........
ਮੁਲਕ ਬੇਗਾਨੇ ਆਉਂਦੇ ਹੋਣਗੇ ਜ਼ਰੂਰ ਵੇ 
ਚੇਤੇ ਪੰਜਾਂ ਪਾਣੀਆਂ ਦੇ ਵਤਨਾਂ ਦੂਰ ਵੇ 
ਲਾਉਂਦੀ ਕਚਿਆਂ ਨੂੰ ਮਾਂ ਵੇ ਗਾਰਾ ਸੱਜਣਾ 
ਕਦੀ ਮੁੜ ਕੇ ਤਾਂ ...........................
...................
ਲਿੱਤਾ ਰੱਬ ਤੋਂ ਉਲਾਭਾਂ ਐਵੇਂ ਰੱਬ ਤੈਨੂੰ ਆਖਕੇ 
"ਮਸਤਾਨੇ -ਯਾਰਾ " ਆਜੀਂ ਹੋਈ "ਲਾਡੀ "ਰਾਖ ਤੇ 
ਕਿੰਨਾ ਜਾਣਜੇੰਗਾ ਜਾਨ ਤੋਂ ਪਿਆਰਾ ਸੱਜਣਾ 
ਕਦੀ ਮੁੜ ਕੇ ..........................
ਜਿੰਦਗੀ "ਚ ਪਾ ..............................


ਇਹ ਅਲਫਾਜ਼ ਓਹਨਾ ਸਭ ਮਿੱਤਰ ਪਿਆਰਿਆਂ 
ਨੂੰ  ਸਮਰਪਿਤ ਹੈ ਜਿਹਨਾਂ ਨੇ ਮੇਰੇ ਨਾਲ ਆਪਣੇ 
ਵਲੋਂ ਵਫਾਦਾਰੀ ਦਾ ਪ੍ਰਗਟਾਵਾ  ਕੀਤਾ 

Saturday, 13 August 2011

मेरी बात

मेरी बात 
हम कितने समझदार हैं ,इसमें कतई दोराए नहीं ,लेकिन सोचने की बात है 
हम अपने धार्मिक पर्वों को कितनी शिदत से यद् ही नहीं रखते बल्कि मनाते
भी है .मौजूदा वक्त में बात करें तो रक्षा बंधन को ही ले लीजिए हमारी कब से 
तैयारिया चल रही हैं और आज हम पूरी सज धज में है .आखिर यह सब कौन 
समझाता है हमें .हमारा देश -धर्म और  अपना परिवार .ठीक इस पर्व के तीसरे दिन  
यानि सोमवार को हमारा आज़ादी पर्व है . हम में से कितने लोगों ने इसकी 
तयारी पहले से कर रखी है ?अगर यह १५ अगस्त का पर्व हमारे 
शहीदों ने ना दिया होता तो किया आज हम यह दिन मना पाते? इस सवाल की
जवाब -तलबी आधी सदी गुजर जाने के बाद भी हमारे पास नहीं है . लेकिन इस 
बार खाली झंडे की डोर खीच कर ,ताली बजाकर घर नहीं लौटना .हमें देश सर्वोपरि 
होना चाहिए 
आपके साथ 

Monday, 8 August 2011

ਵੰਡ ਵੰਡਾਰੇ

ਦੋਵੇਂ ਸਾਂ ਮਜਬੂਰ ਹਾਲਾਤਾਂ ਤੋਂ 
ਜਾਂ ਤੂੰ ਹੀ ਕਰਮਾਂ ਮਾਰੀ ਸੀ 
ਜਿੱਤ ਸਕੇ ਨਾ ਇੱਕ ਦੂਜੇ ਨੂੰ 
ਉਂਝ ਜਿਤਣ ਨੂੰ ਦੁਨੀਆਂ ਸਾਰੀ ਸੀ 
............

ਓਹ ਵੰਡ ਵੰਡਾਰੇ ਮੁਲਕਾਂ ਦੇ ਹਾਲੇ 
ਵਾਂਗ ਨਸੁਰਾਂ ਵਹਿੰਦੇ ਨੇ 
ਸਿਖਰ ਦੁਪੈਹਰੇ ਧੂਹ- ਧੂਹ ਮਾਰੇ 
ਥਾਂ ਓਹ ਅੱਡਾ ਲਾਰੀ ਸੀ 
...........
ਮੰਦਰ -ਮਸੀਤਾਂ ,ਕੀ ਗੁਰੁਦ੍ਵਾਰੇ 
ਅਜਮਤ ਲੁੱਟੀ ਚਰਚਾਂ ਦੀ 
ਧਰਮਾਂ ਉਤੇ ਰਾਜਨੀਤੀ ਦੀ  ਤਲਵਾਰ 
ਪਈ ਜਦ ਭਾਰੀ ਸੀ 
...........
ਧੀਆਂ-ਭੈਣਾ.ਬਹੁਆਂ-ਮਾਵਾਂ ਸਣੇ ਬੁਜ਼ੁਰਗਾਂ 
ਦੀ ਜਦ ਦਾੜੀ ਪੁੱਟੀ 
ਕਾਨੂਨ ਚੁਰਾਹੇ ਗੱਡੇ ਬੁੱਤ ਵਾਂਗਰ 
ਸੁਣਿਆਂ ਡਾਹਢਾ ਕਾਰੀ [ਬੇਬਸ ] ਸੀ 
..........
ਸਲਮਾਨ -ਵਹੀਦਾ ,ਸੰਤਾ -ਬੰਤਾਂ
ਸਭ ਸਮਿਆਂ ਦੇ ਹਥੀਂ ਉਜੜੇ 
"ਮਸਤਾਨਾ  -ਯਾਰ "ਲਕੀਰ ਜਦੋਂ ਸੀ 
ਕੋਝੀ ਟੱਪਿਆ ਵਾਜਾਂ ਮਾਰਦੀ ਰੈਹਗੀ ਯਾਰੀ 

Sunday, 7 August 2011

ਮੇਰਾ ਕਾਗਜ਼

ਖੁਸ਼ੀਆਂ ਘੱਟ ਨੇ ਦਰਦ ਬਥੇਰੇ ,ਮੁਠ ਗੈਰਾਂ ਦੀ ਲੱਪ ਨੇ ਮੇਰੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ,ਨਾਮ ਲਿਖੇ ਸਭ ਲੋਕਾਂ ਦੇ 
ਚੋਟ ਵੱਜੀ ਤੋਂ ਸੰਭਲ ਗਿਆ ,ਪਿਆਰ ਵਫ਼ਾ ਸਭ ਧੋਖਾ ਨੇ 

..........
ਜੀਂਦਿਆਂ ਦਾ ਜ਼ਿਕਰ ਨਹੀ 
ਮਰਿਆਂ ਦਾ ਵੀ ਫਿਕਰ ਨਹੀ 
ਜੀਣਾ ਇੱਕ ਮਜਬੂਰੀ ਏ  ਕਈ ਬੰਦਸ਼ਾਂ ਨੇ ,ਕਈ ਰੋਕਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...........
.....................
ਚੰਨ ਤਾਂ ਚਾਨਣੀ ਗਲ ਲੱਗ ਰੋਂਦਾ 
ਅਸੀਂ ਵੀ ਰੋਂਦੇ ਸੱਜਣ ਜੇ ਹੋਂਦਾ 
ਜਾਣ ਵਾਲੇ ਕਦ ਮੁੜਕੇ ਆਉਂਦੇ , ਆਉਣ ਦੀਆਂ ਹੀ ਝੋਕਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ .......................
...............
ਕਿਓਂ ਪੂਜਦੇ ਰਹੇ ਤਸਵੀਰਾਂ ਨੂੰ
ਅਸੀਂ ਮੋਮ ਦੀਆਂ ਤਕ਼ਦੀਰਾਂ ਨੂੰ 
ਇਸ਼ਕ਼ ਜਿਹਾ ਕੋਈ ਵੈਰ ਨਹੀ ,ਜਿੰਦੇ ਪੈਰ -ਪੈਰ ਤੇ ਮੌਤਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...............................
.............
ਜੀਅ ਕਰਦਾ ਮਾਂਏ  ਉੱਡ ਜਾਵਾਂ 
ਨਾਂ ਫੇਰ ਕਿਸੇ ਕਦੇ ਹਥ ਆਵਾਂ 
'ਮਸਤਾਨੇ -ਯਾਰ 'ਨੂੰ ਗਿਰਵੀ ਕੀਤਾ ,ਅਲ੍ਹੜ ਵਰੇ  ਦੀਆਂ ਚੋਟਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...................................
     

Saturday, 6 August 2011

ਹੱਕ ਵੇ ਬੇਗਾਨਿਆ

ਆਹ ਵੀ ਪੈੜ ਤੇਰੀ ਏ ,ਓਹ ਵੀ ਪੈੜ ਤੇਰੀ ਏ 
ਪਲ -ਪਲ ਦੂਰ ਮੈਥੋਂ ਜਾਂਦੀ ਵੇਖ ਜੇਹੜੀ ਏ 
..........
ਤੂੰ ਹੱਕ ਵੇ ਬੇਗਾਨਿਆ  ,ਮੈਂ ਮੇਰਾ ਕਿੰਝ ਆਖਲਾਂ 
ਚੰਨਾਂ ਜਿੰਦਗੀ ਦੀ ਰਾਤ ਨੂੰ ਸਵੇਰਾ ਕਿੰਝ ਆਖਲਾਂ
.........
ਮਿਲ੍ਗੇ ਬਥੇਰੇ ਸਾਨੂੰ ਚਿੱਤ ਪ੍ਰਚਾਉਣ ਨੂੰ 
ਰੁਸਦਾ ਅਜੇ ਵੀ ਦਿਲ ਤੇਰੇ ਕੋਲ ਆਉਣ ਨੂੰ 
ਸ਼ਾਮ ਢਲਦੀ ਨੂੰ ਵੇਖਾਂ, ਪੀਂਘ ਚੜਦੀ ਨੂੰ ਵੇਖਾਂ 
ਹੋਊਗਾ ਹੁਲਾਰਾ ਓਹੀ ਤੇਰਾ ਕਿੰਝ ਆਖਲਾਂ 
ਤੂੰ ਹੱਕ ਵੇ ਬੇਗਾਨਿਆ ....................
..........
ਖੁਸ਼ੀ ਹੈ ਬਥੇਰੀ ਸਾਨੂੰ ਤੇਰੇ ਵੱਸ ਜਾਣ ਦੀ 
ਅਜੇ ਵੀ ਉਮੀਦ ਬਾਕੀ ਤੇਰੇ ਮੁੜ ਆਣ ਦੀ 
ਟਿੱਕੀ ਹੋਈ ਰਾਤ "ਚ , ਪੈਂਦੀ ਬਰਸਾਤ "ਚ 
ਯਾਦ ਤੇਰੀ ਆਵੇ ਬੂਹੇ ਗੇੜਾ ਕਿੰਝ ਆਖਲਾਂ 
ਤੂੰ ਹੱਕ ਵੇ ਬੇਗਾਨਿਆ .................
.........
'ਮਸਤਾਨੇ -ਯਾਰ 'ਤੇਰੇ ਧੁਰੋਂ ਬਦਨਾਮ ਸੀ 
ਪਿੰਡ ਦੀਆਂ ਗਲੀਆਂ "ਚ ਹਵਾ ਸ਼ਰੇਆਮ ਸੀ 
ਅਜੇ ਵੀ ਹਲਾਤ ਓਹੀ ,ਲੋਕਾਂ ਮੂੰਹੀਂ ਬਾਤ ਓਹੀ 
ਵੇ ਮੈਂ ਘੁੱਟ ਸਬਰਾਂ ਦੇ ਪੀਵਾਂ ਜ਼ੇਰਾ ਕਿੰਝ ਆਖਲਾਂ 
ਤੂੰ ਹੱਕ ਵੇ ਬੇਗਾਨਿਆ...........
..................
ਨੋਟ :-ਉਕਤ ਅਲਫਾਜ਼ ਮੇਰੀ ਹਕ਼ੀਕ਼ਤ ਦੇ ਹਾਣ -ਪਰਵਾਨ,ਏਹ੍ਹ ਮੈਨੂੰ ਮੇਰੇ ਤੋਂ 
ਕਿਤੇ ਬਹੁਤ ਦੂਰ ਲੈ ਜਾਂਦੇ ਨੇ. ਓਸ ਹਰ ਇੱਕ ਨੂੰ ਸਮਰਪਿਤ ਜੋ ਦਗਾ -ਓ -ਫਰੇਬ 
ਜਾਂ ਮਜਬੂਰੀ ਵੱਸ ਮੈਥੋਂ ਨੇੜੇ  ਹੋਕੇ ਵੀ ਦੁਰ ਹੋ ਗਿਆ .ਸ਼ਾਲਾ ! ਖੈਰ ਕਰੇ !

Friday, 5 August 2011

दिले -गुलिस्ताँ

तेरे जाने से दिले -गुलिस्ताँ में बहारों का आना ना हुआ 
प्य्म्बरी रिश्ते मिले की मगर दिल ही आशिकाना ना हुआ 
.......
शब् के साए में दामन अपना लपेटकर कभी  निकला था मैं 
मुदत गुजरी तेरे शहर के उजाले से नजर मिलाना ना हुआ 
..........
कई बार मिले तुम यु ही  जिंदगी के तनहा से मोड़ पर 
मगर क्या करते भरी महफ़िल में नजर  उठाना ना हुआ
........
लफ्जे गम से क्योंकर बाब्स्ता करके कासिर  छोडा मुझे 
गरचे दस्तुरे वफा में तू कभी   'यारे - मस्ताना ' ना  हुआ 



Sunday, 17 July 2011

ਹਾਲਾਤ

ਅੱਜ ਦੇ ਹਾਲਾਤ ਨੂੰ ਵੇਹਦਿਆਂ ਦੱਸ ਕਿ ਫਰਕ ਪੈਂਦੈ
ਜੇਕਰ ਗੀਤਾ, ਗ੍ਰੰਥ ਜਾਂ ਬਾਈਬਲ ਤੇ ਕੁਰਾਨ ਨਾਂ ਹੁੰਦਾ
.......
ਅਣਆਈ ਮਰਦੇ ਨੇ ਰੋਜ਼ ਕਿੰਨੇ ਦੰਗਿਆਂ ਚ ਨਪੀੜੇ ਲੋਕ 
ਆਈ ਮਰਦੇ ਤਾਂ ਨਸੀਬ ਕਬਰ ਜਾਂ ਸ਼ਮਸ਼ਾਨ ਤਾਂ ਹੁੰਦਾ 
........
ਜੇ ਅੰਗਹੀਣਆ ਤੋਂ ਵਧੀਕ ਅੱਜ ਅਸੀਂ ਸੋਚਹੀਣ ਨਾਂ ਹੁੰਦੇ 
ਸ਼ੜਕਾਂ ਤੇ ਖੇਡਦਾ ਖੂਨੀ ਹੋਲੀ ਇਵੇਂ ਹੈਵਾਨ ਨਾਂ ਹੁੰਦਾ 
.........
ਤੂੰ ਸਿਖ ,ਮੈਂ ਹਿੰਦੂ ਓਹ ਮੁਸਲਮਾਨ ਜਾਂ ਇਸਾਈ ਨਾਂ ਹੁੰਦਾ 
ਮਜ੍ਹਬੀ ਠਪੇਆਂ ਤੋਂ ਬਰੀ ਕੋਈ ਧਰਤੇ ਇੰਨਸਾਨ ਤਾਂ ਹੁੰਦਾ 
.........
ਛਡਦੇ  "ਮਸਤਾਨੇ -ਯਾਰਾ" ਏਦਾਂ  ਕੌਮਾਂ ਨੂੰ ਵਖਤ ਪਾਉਣੇ 
ਸਮਝਣ ਲਈ ਇੱਕ ਬੰਧ ਕਾਫ਼ੀ "ਬਾਹੂ ਸੁਲਤਾਨ" ਦਾ ਹੁੰਦਾ     

Monday, 11 July 2011

ਮਾਏਂ ਨੀਂ ਮਾਏਂ

 ਕੌਡੀਆਂ ਦਾ ਮੁੱਲ ਪੈਂਦਾ,ਸਾਡਾ ਮੁੱਲ ਵੀ ਨਾ ਪਾਇਆ 
ਰੱਬ ਥੋਹਰਾਂ ਨੂੰ ਵੀ ਫ਼ਲ ਲਾਵੇ ਸਾਨੂੰ ਫੁੱਲ ਵੀ ਨਾ ਲਾਇਆ 
ਮਾਏਂ ਨੀਂ ਮਾਏਂ ਸਾਨੂੰ ਨੀਂਦ ਨਾ ਆਏ 
ਸਾਵਣ ਅਖੀਆਂ ਵਰ -ਵਰ ਜਾਏ
.....
ਹੋਈ ਨਾ ਸਵੱਲੀ ਸਾਡੀ ਜੂਣ  ਦਾ ਕੀ ਮਾੜਾ ਸੀ 
ਹੌ ਕਿਆਂ  ਦਾ ਰਾਗ ਸੀ ਜਾਂ ਹੰਝੂਆਂ ਦਾ ਭਾੜਾ ਸੀ 
ਹੋਰ ਕੋਈ ਰੰਗ ਸਾਨੂੰ ਮੂਲ ਨਾ ਭਾਏ
ਮਾਏਂ ਨੀਂ ...................
............
ਲਗਿਆ ਕੀ ਰੋਗ ਖੌਰੇ ,ਪੁੱਗਦਾ ਨੀਂ ਵੈਦ ਨੂੰ 
ਦੱਸਿਆ ਸੀ ਰੋਗ ਜੇਹੜਾ ਸੁਜਦਾ ਨੀਂ ਵੈਦ ਨੂੰ
ਜਿੰਨਾ ਹਥ ਲਾਵਾਂ ਓਨਾ ਦੂਣ  ਸਵਾਏ
ਮਾਏਂ ਨੀਂ ........................
.........
ਚੜਦੀ ਜਵਾਨੀ ਦਾ ਸੀ ਮੁੱਲ ਕੋਈ ਪਾ ਗਿਆ 
ਦਿਲ "ਚ ਨਾ ਲਥਿਆ ਨੈਣਾਂ 'ਚ ਬਿਤਾ ਗਿਆ 
"ਮਸਤਾਨੇ -ਯਾਰ" ਸਾਨੂੰ ਜਾਪਦੇ ਪਰਾਏ 
ਮਾਏਂ ਨੀਂ .............. ...........

Saturday, 11 June 2011

ਕਚ ਦੇ ਹਰਫ਼


ਮੈਂ ਓਨਾ  ਹੀ ਗੁਆਚਦਾ ਰਿਹਾ ਹੈ 
ਜਿੰਨੀ ਕੋਸ਼ਿਸ਼ ਕੀਤੀ ਮੈਂ ਉਸਨੁ ਲਭਣ ਦੀ                                      
ਪੈੜਾਂ ਦੇ ਵਿਰਲਾਪ ਮੈਥੋਂ ਜਰੇ ਨਹੀ ਜਾਂਦੇ
ਹੁਣ ਕੋਸ਼ਿਸ਼ ਨਹੀ ਕਰਦਾ ਉਸਦੀ ਪੈੜ ਨੱਪਣ ਦੀ 
ਇੱਕ ਆਦਤ ਹੈ ਮਸਤਾਨੇ -ਯਾਰ ਨੂੰ ਜੋ ਛੁੱਟਦੀ ਨਹੀ 
ਓਹਦੇ ਪਿੰਡ ਦੀਆਂ ਗਲੀਆਂ ਯਬਣ ਦੀ 
.........
ਜੇਹੜਾ ਜਾਲ ਵਿਛਾਇਆ ਸੀ ਮੇਰੇ ਦੁਸ਼ਮਣਾਂ ਨੇ 
ਓਸ ਜਾਲ ਦੇ ਰਾਖੇ ਮੇਰੇ ਯਾਰ ਨਿਕਲੇ 
ਕੀ ਲੈਣਾ ਸੀ ਫੇਰ ਮੈਂ ਅਜਾਦ ਹੋਕੇ ਵੀ 
"ਮਸਤਾਨੇ -ਯਾਰ " ਹੀ ਜਦੋਂ ਗਦਾਰ ਨਿਕਲੇ 
...........
ਜਦੋਂ ਵਕ਼ਤ ਬੰਦੇ ਤੇ ਪੈ ਜਾਂਦਾ                                           
ਫੇਰ ਕੀ ਤੋਂ ਕੀ ਕਰਨਾ ਪੈ ਜਾਂਦਾ 
ਸ਼ੇਰਾਂ ਦੇ ਜਿਗਰੇ ਰਖਣ ਵਾਲਾ ਵੀ 
ਆਖਰ ਨੂੰ  ਢਹਿੰਦਾ ਢਹਿ ਜਾਂਦਾ 
"ਮਸਤਾਨੇ -ਯਾਰਾ "ਮਾਣ ਨਾ ਕਰੀਏ 
ਦੌਲਤ ਸ਼ੁਹਰਤ ਦਾ 
ਇਹ ਨਾਲ ਜਾਂਦੀ ਤਾਂ ਸਿਕੰਦਰੇ -ਆਜ਼ਮ 
ਹੀ ਲੈ ਜਾਂਦਾ 
..........
ਸਾਨੂੰ ਕਦੀ ਜਿੰਦਗੀ ਤੋਂ ਹੀ ਵੇਹਲ  ਨਹੀ ਮਿਲੀ 
ਵਰਨਾ ਕਦੋਂ ਦੇ ਮਰ ਜਾਂਦੇ 
ਕੀ ਕਰੀਏ ਜਿੱਤਾਂ ਤੋ ਹੀ ਫੁਰਸਤ ਨਹੀ ਮਿਲੀ 
ਵਰਨਾ ਕਦੋਂ ਦੇ ਬਾਜੀਆਂ ਹਰ ਜਾਂਦੇ 
............
ਚੇਹਰੇ .ਮੋਹਰੇ ,ਸੂਰਤ -ਸ਼ਕਲਾਂ                                    
ਤੇ ਹੋਰ ਪਤਾ ਨਹੀ 
ਕਿੰਨਾ ਕੁਝ ਮਨਫ਼ੀ ਤੋਂ ਮਨਫ਼ੀ
ਹੁੰਦਾ ਚਲਾ ਜਾਂਦੈ
ਜਿੰਦਗੀ ਦੇ ਹਿਸਾਬ "ਚੋਂ 
ਤੇ ਮੈਂ ਸੋਚਦਾਂ ਹਾਂ ਅਕਸਰ 
ਬਹੁਤ ਕੁਝ ਮਨਫ਼ੀ ਵੀ ਤਾਂ 
ਨਹੀ ਹੁੰਦਾ ਜਿੰਦਗੀ ਦੇ ਖਿਤਾਬ "ਚੋਂ 
ਓਹ ਯਾਦਾਂ ਨੇ 
ਜੋ ਸਿਵਿਆਂ  ਤੱਕ 
ਮਨਫ਼ੀ ਨਹੀ ਹੁੰਦੀਆਂ 
ਜਿੰਦਗੀ ਦੀ ਕਿਤਾਬ "ਚੋਂ 
..................




Thursday, 9 June 2011

ਸੁੱਤੇ ਰਾਗ

ਕੀਹਨੇ ਸਾਡੇ ਹੰਝੂਆਂ ਦੇ ਬੰਦ ਖੂਹ ਵੇ ਗੇੜੇ ਨੇ 
ਰਾਤ ਦੀ ਸਰੰਗੀ ਲੈਕੇ ਸੁੱਤੇ ਰਾਗ ਛੇੜੇ ਨੇ 
.........
ਕੀਹਨੇ ਦੱਸ ਪਾਈ ਸਾਡੇ ਚੰਦਰੇ ਹਲਾਤਾਂ ਦੇ 
ਵੇਖ ਸਾਨੂੰ ਖੁਸ਼ੀਆਂ ਨੇ ਤਾਹਿਓਂ ਬੂਹੇ ਭੇੜੇ ਨੇ 
........
ਹੋਕਿਆਂ ਤੇ ਹਾਵਾਂ ਵਿੰਨੀ ਅਥਰੀ ਜਵਾਨੀ ਦੇ  
ਆਏ ਨੇ ਵਪਾਰੀ ਮੁੱਲ ਲਾਉਣ ਦੱਸ ਕੇਹੜੇ ਨੇ 
...........
ਚਿੱਤ ਕਰੇ ਮਰ ਜਾਈਏ ਹੱਜ ਕਰ ਯਾਰਾਂ ਦੇ 
ਕਬਰਾਂ "ਚ ਮੁੱਕਣੇ ਮਾਂ ਲੱਗੇ ਰੋਗ ਜੇਹੜੇ ਨੇ 
..........
ਯਾਰਾ -ਮਾਸ੍ਤਾਨਿਆ ਓਏ ਆਹ ਕੀ ਦੱਸ ਠਗੀਆਂ
ਆਸ਼ਕਾਂ ਦੇ ਹੁੰਦੇ ਜਾਂ ਵੇ ਇੰਜ ਹੀ ਨਬੇੜੇ ਨੇ  

Saturday, 4 June 2011

ਚੋਟ

ਜੋ ਚਾਹਿਆ 
ਓਹ ਹੋ ਨਾ ਸਕਿਆ 
ਜੋ ਹੋਇਆ 
ਓਹ ਸਹਿ ਨਾ ਸਕਿਆ 
ਜੋ  ਸਹਿ ਗਿਆ 
ਓਹ ਕਹਿ  ਨਾ ਸਕਿਆ 
ਜੋ ਰਹਿ  ਗਿਆ 
ਓਹ ਇੱਕ ਦਰਦ ਸੀ 
ਇੱਕ ਗਮ ਸੀ 
ਚੋਟ ਸੀ 
ਅਣਜਾਣੇ ਪਿਆਰ ਦੀ 
ਕਿਵੇਂ ਭੁਲਾਂ ਮੈਂ 
ਕਿਦਾਂ ਭੁੱਲਣਗੇ  ਓਹ 
ਹਰ  ਇੱਕ ਸੋਹ 
ਮਸਤਾਨੇ -ਯਾਰ ਦੀ 
ਲਾਡੀ ਸੀ ਜੋ 
ਸੁਚੇ ਇਕਰਾਰ ਦੀ 
  

Thursday, 2 June 2011

ਜੁਰਮਾਨੇ

ਪਿਆਰ ਕਰਣ ਦੇ ਸੱਜਣਾ ਸਾਨੂੰ  ਕੀ ਜੁਰਮਾਨੇ ਲਾ  ਚਲਿਐ
ਜੀ ਸਕਦੇ ਨਾ ਮਰ ਸਕਦੇ ,ਦੱਸ ਕੀ ਹਰਜਾਨੇ ਪਾ  ਚਲਿਐ 
...
ਕਿਸੇ ਉਜੜੇ ਵਾਂਗ ਗਰਾਈਆਂ ਦੇ ਮਨ ਅੱਕਿਆ ਫਿਰਦੈ ਵੇ 
ਛਡ ਜਾਈਏ ਤੇਰੀ ਆਹ ਦੁਨੀਆਂ ਚਿੱਤ ਚਕਿਆ ਫਿਰਦੈ ਵੇ 
ਜਾਨੋਂ ਵਧ ਕੇ ਚਾਹੁਣ ਦੇ ਝੋਲੀ ਕੀ ਸ਼ੁਕਰਾਨੇ ਪਾ   ਚਲਿਐ
ਪਿਆਰ ਕਰਣ........... ...........................
........
ਹਰ ਰੰਗ ਮਿਲਿਆ ਜਿੰਦਗੀ ਨੂੰ ਇੱਕ ਸੱਜਣਾ ਤੇਰੀ ਥੋੜ ਰਹੀ 
ਅੱਲੜ ਪੂਣੇ ਦੇ ਕੌਲ ਕਰੇ ਨੂੰ   ਅੱਜ ਪਰਖਣ ਦੀ ਲੋੜ ਪਈ
ਖੁਸੀਆਂ ਵਾਰਣ ਦੀ ਗਲ ਕਹਕੇ ਕਿਵੇਂ ਬਗਾਨੇ ਰਾਹ  ਚਲਿਐ
ਪਿਆਰ ਕਰਣ ......... .......... ............. 
..........
ਕਿਓਂ ' ਮਸਤਾਨੇ -ਯਾਰੜਿਆ ਨਾ ਮੇਲ ਲਿਖੇ ਸੀ ਉਸ ਰੱਬ ਨੇ 
ਮਿਲਣਾ ਤੇ ਫੇਰ ਵਿਛੜ ਜਾਣਾ ਜਦ  ਖੇਲ ਰਚੇ ਸੀ ਉਸ ਰੱਬ ਨੇ 
ਜਿੱਤ ਸਕਦੇ ਨਾ ਹਾਰ ਸਕੇ ਦੱਸ ਕੇਹੜੇ ਖਾਨੇ ਪਾ  ਚਲਿਐ
ਪਿਆਰ ਕਰਣ .......... ............ ............... .........

 

Saturday, 21 May 2011

ਯਾਦਾਂ











ਰੱਬ ਸੋਹਣਾ ਤੈਨੂੰ ਆਪੇ ਪਰਖੇ ,ਸਾਡਾ ਕੰਮ  ਸੀ ਚਾਹੁਣਾ ਵੇ 
ਸਾਡੇ ਲੇਖਾਂ ਦੇ ਵਿਚ ਲਿਖਿਆ ਨੀ ਸੀ ਤੇਰਾ ਹਿੱਜਰ ਹੰਢਾ ਉਣਾ ਵੇ 
ਅਖੀਆਂ ਦੇ ਵਸ ਰਹਿਣ ਵਾਲਿਆ ਹੁਣ ਕਿਓਂ ਯਾਦਾਂ 'ਚੋਂ ਵਿੱਸਰ ਗਿਆ 
ਸੱਜਣਾਂ ਦੀ ਗੱਲ ਇਕ ਪਾਸੇ ਤੇਰਾ ਵੈਰੀਆਂ 'ਚੋਂ ਮੁੱਕ ਜ਼ਿਕਰ ਗਿਆ 
.....
ਤੂੰ ਤਾਂ ਮੰਜ਼ਲ ਲਭ ਲਈ ਅਸੀਂ ਚੰਨ ਤਾਰਿਆਂ ਜਿਓਂ ਟੁਰਦੇ ਰਹੇ 
ਸਧਰਾਂ ਦੇ ਲੜ ਲਾਕੇ ਦਿਲ ਨੂੰ ਕਚਿਆਂ ਵਾਂਗਰ  ਖੁਰਦੇ ਰਹੇ 
ਅਸੀਂ ਤੇਰੀ ਖਾਤਰ ਜਿਨਾ ਸੋਚਦੇ ਰਹੇ ਤੂੰ ਓਨਾ ਹੀ ਬੇਫਿਕਰ ਰਿਹਾ 
ਅਖੀਆਂ ਦੇ ...................... .............. ............. ........
.........
ਜਦ ਕਿਧਰੇ ਕੋਈ ਮਿਲਦਾ ਵੇ ਸਾਡੇ ਹੌਲ ਕਾਲਜੇ ਪੈਂਦੇ ਨੇ 
ਸਾਨੂੰ  ਵੀ ਕੋਈ ਪੁਛ  ਕੇ ਵੇਖੇ ਅਸੀਂ ਕਿਵੇਂ ਵਿਛੋੜਾ ਸਹਿੰਦੇ ਵੇ 
ਖਿੜਿਆ ਫੁੱਲ ਬਹਾਰਾਂ ਕਿਵੇਂ ਬਿਨ ਝਖੜਆਂ  ਦੇ ਬਿਖਰ ਗਿਆ 
ਅਖੀਆਂ ਦੇ .......... ............. ........... ................... ..
........
ਹਸਣਾ ਤਾਂ ਅਸੀਂ ਭੁੱਲੇ ਨਹੀ ਤੇਰੇ ਲੋਕੇ ਹਸਣ ਨਹੀ ਦੇਂਦੇ ਵੇ 
ਰੰਨ ਰੰਡੇਪਾ ਕੱਟ ਲੈਂਦੀ ਜਿਵੇਂ ਲੋਕ ਕੱਟਣ ਨਹੀ ਦੇਂਦੇ ਵੇ 
ਗੀਤ ਲਿਖੂਂ ਮਸਤਾਨੇ ਯਾਰ ਤੇਰੇ ਮੈਂ ਜਿਓੰਦਾ ਵੇ ਜਦ ਤੀਕਰ ਰਿਹਾ 
ਅਖੀਆਂ ਦੇ .......... ........... .............. ................ .


















































Tuesday, 17 May 2011

ਕਾਸ਼ !

ਕਾਸ਼ ! ਏਦਾਂ ਦੇ ਹਲਾਤ ਹੋ ਜਾਣ    
ਮਿੱਤਰਾਂ  ਦੇ ਦਿੱਤੇ ਜਖਮਾਂ  
ਤੋਂ ਪੈਂਡਾ  ਛੁੱਟ ਜਾਵੇ 
ਤੇ ਮੈਂ ਕੱਲਾ -ਕਹਿਰਾ
ਰੋਹੀਆਂ ਦਾ ਬਿਰਖ਼ ਹੋ ਜਾਵਾਂ 
ਜੇ ਕਿਤੇ' ਮਸਤਾਨੇ -ਯਾਰਾਂ '
ਸਿਰ ਜੀਣ ਦੀ ਲਾਡੀ 
ਸੀਨਿਓਂ ਤਾਂਘ ਮੁੱਕ ਜਾਵੇ 

Monday, 16 May 2011

ਕੁੜੀ

ਕੁੜੀ ਨਹੀ 
ਲਾਜਵੰਤੀ ਦਾ ਕੋਈ 
ਫੁੱਲ ਸੀ ਓਹ 
ਜੇ ਮੈਂ ਛੁੰਹਦਾ ਤਾਂ 

ਉਸ ਮੁਰਝਾ ਜਾਣਾ ਸੀ 
....
ਸੀ ਨਿਵਾਣਾ ਨੂੰ ਵੱਗਦੀ 
ਗੰਗਾ ਦੀ ਨਿਰਮਲ 
ਧਾਰ ਕੋਈ 
ਜੇ ਮੈਂ ਪੀਂਦਾ ਤਾਂ 
ਉਸ ਗੰਧਲਾ ਜਾਣਾ ਸੀ 
... 
ਸ਼ਾਇਦ ਹਰ ਸ਼ੈ ਸੀ 
ਅਕਸ ਉਸਦਾ 
ਤੱਕਣ ਦਾ ਹੀਆ ਕਰਦਾ ਤਾਂ 
ਉਸ ਨਜਰ ਆ ਜਾਣਾ ਸੀ 

Tuesday, 10 May 2011

ਮਾਂ

ਜੱਗ ਦੀਆਂ ਕੁੱਲ ਦੁਆਵਾਂ ਮੇਰੇ ਹਿੱਸੇ ਵਾਫ਼ਰ ਤੋਂ ਵਾਫ਼ਰ ਨੇ 
'ਮਸਤਾਨੇ ਯਾਰਾ ਇੱਕ ਦੁਆ ਜੋ ਦਿੱਤੀ ਮਾਂ ਨੇ ਜੰਨਤ ਜਾਪੇ 
ਰਸਮੀ ਜਾਪਣ ਬਾਕੀ ਸਭ ਦੁਆਵਾਂ ਜਾਂ ਕਾਫ਼ਰ ਤੋਂ ਕਾਫ਼ਰ ਨੇ 

Friday, 6 May 2011

ਰੋਦੀਆਂ ਨੇ ਮਾਵਾਂ

ਰੱਬਾ ਪੁੱਤ ਪ੍ਰਦੇਸੀ ਹੋਣ ਜੀਨਾਂਦੇ 
ਓਹ ਮਾਵਾਂ ਦੇ ਹਾਲ ਨੇ ਕਾਹਦੇ 
ਖੜਕੇ ਡਿਓਢੀ ਵਿਚ ਰੋਦੀਆਂ ਨੇ ਮਾਵਾਂ 
ਪੁਤਾਂ ਦੀਆਂ ਵੇਖਕੇ ਆਉਣ ਦੀਆਂ ਰਾਵਾਂ 

ਪੰਜ ਸਾਲ ਹੋਗੇ ਪੂਰੇ ਖਤ ਵੀ ਨਾ ਪਾਇਆ 
ਵੈਰੀਆਂ ਦੇ ਦੇਸੋਂ ਕਾਂ ਵੀ ਉੱਡਕੇ ਨਾ ਆਇਆ 
ਮੰਦਰ -ਮਸੀਤੀਂ ਲਖ ਮੰਗੀਆਂ ਦੁਆਵਾਂ 
ਖੜਕੇ .... ......... .......... ........

ਹਾੜੇ ਉਮਰਾਂ ਦੇ ਕੈਦੀ ਲਖਾਂ ਰੁਲਦੇ ਨੇ ਜੇਲੀਂ 
ਵਢ-ਵਢ ਖਾਈ ਜਾਵੇ ਸੁੰਨੀ ਰੰਗਲੀ  ਹਵੇਲੀ 
ਉਮਰ ਹੰਢਾ ਲਈ ਸਾਰੀ ਹੌਕਿਆਂ ਤੇ ਹਾਵਾਂ
ਖੜਕੇ ......... ............ .......... .....

ਨਿਸ਼ਾਨੀਆਂ ਸੰਦੂਕ ਵਿਚੋਂ ਕਢ -ਕਢ ਤੱਕੇ 
ਲਾਡਲੇ ਦੀ ਫੋਟੋ ਚੁੰਮ ਸਾਂਭ -ਸਾਂਭ ਰਖੇ 
ਹੰਝੂਆਂ ਦੇ ਨਾਲ ਹੋਈਆਂ ਸਿੱਲੀਆਂ ਹਵਾਵਾਂ 
ਖੜਕੇ ......... ........ .......... ..........

ਏਕ ਵਾਰੀ ਗੇੜਾ ਪਿੰਡ' ਮਾਰ ਮਸਤਾਨੇ- ਯਾਰਾ '
ਲੱਗਦਾ ਨੀ ਜੀ ਕਿਤੇ ਦੁਖੀ ਪਰਿਵਾਰ ਸਾਰਾ 
ਰਹਿਣੀਆਂ ਨੀ ਮਾਵਾਂ ਸਦਾਂ ਬੋਹੜ ਦੀਆਂ ਚਾਵਾਂ 
ਖੜਕੇ .......... .......... .............. .
ਪੁਤਾਂ ਦੀਆਂ ........ ........ ....... ........ 

Tuesday, 3 May 2011

कितने लादेन?

लादेन को मारकर अमेरिका इस गफलत में ना रहे क़ि उसने फतह हासिल कर ली है और आतकवाद को  खत्म करने का उसने अपने अवाम और देश -दुनिया से जो वादा  किया था,उसे उसने पूरा कर दिया है .ना जाने अभी और कितने लादेन जिंदा है और कितने ही इस घटना के बाद और     पैदा होंगे ,क्योकि  लगभग डेढ़ दशक से या वर्ल्ड ट्रेड सेंटर पर हमले के बाद अमेरिका जी जान से लादेन को मारने के लिए दर-ब-दर भटकता रहा है और अपनी जनता के मुह से निवाला  छिनकर अरबों डालर खर्च कर चूका है .ना जाने किते ही सैनिक  उसके मरे है ,तब कही जाकर एक लादेन मरा है .इतने अरसे में लादेन ने देश दुनिया में अल -कायदा का एक विशाल नेटवर्क पैदा कर दिया होगा ,जब तक उसका नेटवर्क नेस्ताबुद नही होगा अमेरिका को यह नही समझना चाहिए के लादेन मार लिया और घोड़े बेचकर सो जाओ ,आतकवाद को खत्म करने के वर्ल्ड -टूर पर निकले अमेरिका को अभी अफगानिस्तान में और इराक में ज्मुहरिय्त कायम करनी है और वहां जिस मंशा से उसकी सेनाओ ने अपनी छावनिया बनाई थी दिखाना  है वहां खेल के मैदान कब बनते है? 

Saturday, 30 April 2011

ਧੀ ਪਰਦੇਸਣ

ਦੁਖ ਸਮੁੰਦਰੋਂ ਪਾਰ ਦੇ ,ਨਾ ਡੋਬਣ ਨਾ ਤਾਰਦੇ
ਤੇਰੀ ਧੀ ਪਰਦੇਸਣ ਰੁਲਦੀ ਨੀ ਅੰਮੜੀਏ  ਵਿਚ ਪ੍ਰਦੇਸਾਂ ਦੇ 
ਥਾਣੇ -ਕੋਰਟ ਕਚ ਹਿਰੀਆ ਉਜੜੀ ਲੁੱਟ੍ਲੀ ਚੰਦਰੇ ਕੇਸਾਂ ਨੇ 

ਤੂੰ ਸਮਝੇ ਮੈਂ ਸੁਖਾਂ ਵਸਦੀ ਰੋ -ਰੋ ਵਕ਼ਤ ਲੰਘਾ ਉਨੀ  ਆਂ 
ਦਿਨ ਤਾਂ ਭਟਕਦੀ ਕੱਟ ਲੈਂਦੀ ਰਾਤੀ ਜਖ੍ਮ ਰਿਸੌਨੀ  ਆਂ  
ਬੰਨ ਸਬਰਾਂ ਦੇ ਟੁਟ ਗੇ ਅੰਮੜੀਏ ਜਰ ਨਾ ਹੁੰਦੀਆਂ ਠੇਸਾਂ ਨੇ 
ਤੇਰੀ ਧੀ ਪਰਦੇਸਣ .... ....... ........... .......... ...

ਭਾਂਡੇ ਮਾਂਜ ਕੇ ਕਰਾਂ ਗੁਜ਼ਾਰਾ ,ਬੋਟ ਸਾਭਦੀ ਗੈਰਾਂ ਦੇ 
ਪਥਰਾਂ ਵਰਗੇ ਲੋਕ ਸੁਣੀਦੇ ਆਹ ਪਥਰੀਲੇ ਸ਼ਹਿਰਾਂ ਦੇ 
ਕਿੰਝ ਮੈਂ ਤਲਾਕ ਬਹਾਲ ਕਰਾਲਾਂ ਚੰਦਰੀਆਂ ਜੱਜ ਦੀਆਂ ਫੀਸਾਂ ਨੇ 
ਤੇਰੀ ਧੀ ਪਰਦੇਸਣ ...... ....... ......... ......... ............. 

'ਸ਼ਿਵ 'ਦੀਆਂ ਨਜ਼ਮਾਂ ਕੌਣ ਸੁਣਾਵੇ ਕੌਣ 'ਬੁੱਲੇ 'ਦੀ ਕਾਫ਼ਿ ਮਾਂ 
ਧੀ ਨਾਂ ਹੋਰ ਪੰਜਾਬੋਂ ਵਿਛੜੇ ਮੈਂ ਹੀ ਵਿਛੜੀ ਕਾਫ਼ੀ ਹਾਂ 
ਅੰਮ੍ਰਿਤਸਰ ਨਾ ਦਿਸਦਾ ਕਿਧਰੇ ਨਾ ਹੀ ਚਿੰਨ ਦਰਵੇਸ਼ਾਂ ਦੇ 
ਤੇਰੀ ਧੀ ਪਰਦੇਸਣ ......... ..... ....... ....... . ..........

ਸੱਪਣੀ ਵਰਗੀ ਤੋਰ ਨਾ ਰਹਿਗੀ ,ਨਾ ਹੀ ਰੂਪ ਸੰਧੂਰੀ ਓਹ 
ਵਤਨਾਂ ਨੂ ਮੇਰੀ ਲਾਸ਼ ਨੀ ਮਿਲਣੀ ਲਖਾਂ ਕੋਹਾਂ ਦੀ ਦੂਰੀ ਤੋਂ 
ਪਿੰਡ 'ਮਸਤਾਨੇ -ਯਾਰ 'ਵਿਹਾਉਂਦੀ ਪੈਂਦੀ ਨਾ ਜਾਨ  ਕਲੇਸ਼ਾਂ ਦੇ 
ਤੇਰੀ ਧੀ ਪਰਦੇਸਣ ..................... .......................

Monday, 25 April 2011

ਤਨਹਾ ਗਜ਼ਲ

ਤੇਰਾ  ਮਿਲਕੇ ਵਿਛੜਨਾ ਓਹ ਕਰਮਾਂ ਦੀ ਗੱਲ ਹੈ 
ਜਾਂ ਕੇ ਮੇਰੇ ਦਰਦਾਂ 'ਚ ਮੋਈ ਤੂੰ ਤਨਹਾ ਗਜ਼ਲ ਹੈ 

ਜ਼ੁਲਫਾਂ ਣੇ ਛਂਡੀਆਂ  ਜਾਂ ਸਾਵਣ ਹੈ ਸਦੀਆਂ ਤੋ ਵਰਿਆ 
ਰੁਖ਼ ਤੋਂ ਪਰਦਾ ਹਟਾਇਆ ਜਾਂ ਕੇ ਸੂਰਜ ਹੈ ਚੜਿਆ 
ਹੈ ਹੁਸਨ ਤੇਰਾ ਜਾਂ ਕੇ ਰੱਬ ਦਾ ਕੋਈ ਫ਼ਜ਼ਲ ਹੈ 
ਤੇਰਾ ਮਿਲਕੇ .... ... ......... ....... .........

ਰਾਵੀ ਦੇ ਕੰਢੇ, ਰ੍ਰੁਖਾਂ ਦੀ ਓਟੇ ਮਿਲਣਾ ਓਹ ਤੇਰਾ 
ਪੌਣਾਂ ਦੇ ਝੋਂਕੇ,ਓਹ ਬਾਵਾਂ ਦਾ ਕਸਵਾਂ ਜਿਹਾ ਘੇਰਾ 
ਸੁਣਿਆ ਕਬਰਾਂ ਦਾ ਮਾਤਮ ਉਸ ਥਾਂ ਤੇ ਅੱਜਕੱਲ ਹੈ 
ਤੇਰਾ ਮਿਲਕੇ .......... .......... ............... 

ਸਰਹੱਦ ਤੇ ਵਾੜਾਂ,ਵਾੜਾਂ 'ਚ ਉਲਝੇ ਸੁਪਨੇ ਤੇਰੇ 
ਪੰਧ ਉਮਰਾਂ ਸੱਜਣਾ ਹੁਣ ਤਾਂ ਡਾਢੇ ਲੰਮੇਰੇ 
ਕੱਦ ਵੇਖਾਂਗੇ ਹਾਕਮ ਤੇ ਪੈਂਦਾ ਭਾਰੀ ਵਸਲ ਹੈ 
ਤੇਰਾ ਮਿਲਕੇ ... ........ ....... ............. 

ਹੈ ਯਾਦ ਮੈਨੂੰ ਫੁਲਾਂ ਦਾ ਕਿਰਨਾ ,ਹੱਸਣਾ ਓਹ ਤੇਰਾ 
ਸੀ ਮੁਹੱਬਤ ਦਾ ਕੋਈ ਮਹੂਰਤ ਮਾਸੂਮ ਚੇਹਰਾ 
'ਮਸਤਾਨੇ -ਯਾਰਾ 'ਨਾ ਹੁਣ ਕੋਈ ਟੁਟੀਆਂ ਦਾ ਹੱਲ ਹੈ 
ਤੇਰਾ ਮਿਲਕੇ ... ......... .......... ........... 
ਜਾਂ ਕੇ ਮੇਰੇ ...... .......... .......... ..........

Thursday, 21 April 2011

सदाकत

हते  है सदाकत को अल्फाज़ दरकार नही होते और झूठ अल्फाजो की पुश्त-पनाही  लेकर भी हरगिज -हरगिज मुकम्मल नही होता ,आज क्यूकर मै अपनी अम्मी से झूठ बोला और बोला भी क्या के एक झूठ की परदापोशी के वास्ते मुझे सो झूठ का इंतजाम करना पड़ा .मुझे काफी सदमा हुआ लेकिन लाजिम था के कुछ एस कदर करा जाए  .
दरअसल ,बात यह थी की मुझे एक दोस्त के तबस्सुम से एक निजी शोबे में कुछ काम-झाम मिलने वाला था ,अम्मी से मैंने चंद रोज़ पहले ज़िक्र किया था लेकिन कुछ वजूहात ऐसी हुई के जो होना था वो हो ना सका .गुज़रे तीन रोज़ से वो मुझसे जवाब -तलब थी के किया हुआ .आखिर आज सुब्ह मैंने झूठ  बोला क़ि वे लोग एक बड़ी रुकुम का एहतमाम मागते है .बतोर जमानत .मुझे उमीद थी के  अम्मी को मालूम है के हम गुरबत के मारे इतना बड़ा एहतमाम नही कर सकते  ,लेकिन यहाँ   मंजर अजीब था ,वो बोली कही से किसी सुरत इंतजाम हो जाए तो ,मै भवर में फस गया के अब किया किया जाए .मै फिर से झूठ के खेमे में था .मैंने कहा ,वे लोग तीन माह तलक अदनी सी तनख्वाह देगे ,तब जाकर अम्मी कही चुप हुई ,लेकिन मेरे अंदर जो तूफां  उठा वो अभी भी आराम फरमा नही हुआ .इससे यह तासुर भी पैदा नही होता के अम्मी दरहकीकत से बेखबर  है ,नही वो भी बा-खबर होगी लेकिन मुदे को कही ना कही दफन करना उसकी भी  मजबूरी थी 
  बात यह है के सदाकत का दामन छोड़ देने से गहरे समन्दर में तो क्या किनारे पर भी डूब जाते हैं    

Tuesday, 19 April 2011

ਗਦਾਰ

ਜਿਹਨਾ ਨੂੰ ਅਸੀਂ ਵਫ਼ਾਦਾਰ ਸਮਝਇਆ ਅੱਜ  ਓਹੀ ਸਾਡੇ ਸਿਰੇ ਦੇ ਗਦਾਰ ਨਿਕਲੇ  
ਐਵੇ  ਦੁਸਮਣਾਂ ਤੇ ਸ਼ੱਕ ਕਰਦੇ ਰਹੇ ਕਾਤਲ ਤਾਂ ਆਪਣੇ ਹੀ ਦਿਲਦਾਰ ਨਿਕਲੇ
 ਰੱਬਾ ਵੇ ਹੁਣ ਕੀ ਕਰੀਏ ਇਤਬਾਰ ਕਿਸੇ ਮਸਤਾਨੇ ਵਰਗੇ ਵੀ ਯਾਰ ਉੱਤੇ 
ਜਿਹਨਾ ਤਾਰਨੀ ਸੀ ਬੇੜੀ  ਲਾਡੀ ਓਹੀ ਸਾਡੀ ਮੌਤ ਦੀ ਯ੍ਲ੍ਗਾਰ ਨਿਕਲੇ 
[ਯਾਲ੍ਗਾਰ -ਲਲਕਾਰ ]

ਝੱਲੇ


ਝੱਲੇ ਹਾਂ ਵੇ ਯਾਰਾ ਸਾੰਨੂ ਝੱਲੇ ਰਹਿਣ ਦੇ 
ਰੱਬ ਨੇ ਜੋ ਦਿੱਤਾ ਸਾਡੇ ਪੱਲੇ ਰਹਿਣ ਦੇ 

ਆਖਦਾ ਜ਼ਮਾਨਾ ਭਾਵੇਂ ਡਾਢੇ ਅਣਭੋਲ ਹਾਂ 
ਤਨ ਦੀਆਂ ਦੂਰੀਆਂ ਤੇ ਰੂਹ ਦੇ ਡਾਢੇ ਕੋਲ ਹਾਂ 
ਉਮਰਾਂ ਦੇ ਸਾਕ ਕਿੰਝ  ਠ ਲੇ ਰਹਿਣਗੇ 
ਝੱਲੇ ਹਾਂ ...... ......... ......... ......... 

ਕਰਮਾਂ ਦੀ ਖੱਟੀ ਹੈ, ਤੂੰ ਜੋ ਹਿੱਸੇ ਆਇਆ ਵੇ 
ਸਾਡਾ ਕੋਈ ਮੁੱਲ ਨਹੀ ਸੀ ਤੂੰ ਹੀ ਮੁੱਲ ਪਾਇਆ ਵੇ  
ਮਾਜ਼ ਣੇ ਸੀ ਕਦਮਾਂ ਦੇ ਥੱਲੇ ਰਹਿਣ ਦੇ 
ਝੱਲੇ ਹਾਂ ......... ....... ............. .........

ਚੱਜ ਤਾਂ ਬਥੇਰਾ ਸੀ ਵੇ ਲਗੀਆਂ ਨਿਭਾਉਣ ਦਾ 
ਪੱਜ ਨਹੀ ਸੀ ਜਾਣਦੇ ਸਾਂ ਜੱਗ ਤੋਂ ਲੁਕਾਉਣ ਦਾ 
ਕਿਵੇਂ ਖੁਸੀਆਂ ਤੋਂ ਉਣੇ ਦੁਖ ਕੱਲੇ ਰਹਿਣਗੇ 
ਝੱਲੇ ਹਾਂ ......... ......... .......... ...

ਹਾੜੇ ਦਿਲ ਦਿਆਂ ਬੰਜਰਾਂ ;ਚ ਕੂਕੇ dera ਨਾਂ ਵੇ 
ਲੰਘ "ਮਸਤਾਨੇ -ਯਾਰਾ "ਆਵਾਂ ਇਸ਼ਕ਼ ਝਨਾਂ
ਦੇ ਨਾ ਪੈਰਾਂ ਨੂ ਖੜੋਤ "ਲਾਡੀ "ਚੱਲੇ ਰਹਿਣ ਦੇ 
ਝੱਲੇ ਹਾਂ .......... .......... ........... ........ 
 

ਗਰੂਰ

 " ਐਨਾ ਨੇੜੇ ਆਣਕੇ ਐਨਾ ਦੂਰ ਕਿੱਦਾਂ ਹੋ ਗਿਆ 
ਕਦੀ ਕਦਮਾਂ ;ਚ ਵਿਛਦਾ ਸੀ ਅੱਜ ਗਰੂਰ ਕਿਦਾਂ ਹੋ ਗਿਆ 
ਹਾਲ ਓਏ ਰੱਬਾ !   ਮੇਲ  ਮਸਤਾਨੇ  - ਯਾਰ   ਨੂੰ 
ਜਮਾਨੇ   ਹਥੋਂ  ਲਾਡੀ  ਐਨਾ  ਮਜਬੂਰ  ਕਿੱਦਾਂ  ਹੋ  ਗਿਆ "

Monday, 18 April 2011

ਓਸ ਪਾਰ

ਟੁੱਟ ਗਈਆਂ ਯਾਰੀਆਂ ਤੇ ਛੁੱਟ ਗਏ ਪਿਆਰ 
ਰਹਿ ਗਿਆ ਪੰਜਾਬ ਜਿਵੇਂ ਅਧਾ ਓਸ ਪਾਰ 

ਖਾ ਲਿਆ ਹਨੇਰਿਆਂ ਨੇ ਚੋਦਵੀਂ ਦਾ ਚੰਨ ਓਹ 
ਮੁੱਕਣਾ ਨੀਂ ਜੱਗ ਨਾਲ ਮਰਕੇ ਵੀ ਰੰਜ ਓਹ 
ਬਣਕੇ ਮੈਂ ਰਹਿ ਗਿਆ ਹਾਂ ਕੰਡਿਆਂ ਦੀ ਵਾੜ
ਟੁੱਟ ਗਈਆਂ .... ..... ........ .... ...........

ਸੁੰਨੀਆਂ ਹਵੇਲੀਆਂ ਨੂ ਮਾਰੀਆਂ ਜਿਓਂ ਸੰਗਲਾਂ 
ਨੈਣਾਂ ਦੇ ਚੁਬਾਰੇ ਸੁੰਨ ਦਿਲ ਦਾ ਇਹ ਜੰਗਲਾ 
ਕੀਹਨੂ ਦੱਸ ਆਖ ਲਈਏ ਜੁਲਫਾਂ ਖਲਾਰ 
ਟੁੱਟ ਗਈਆਂ ..... ........ ........ .......

ਸਾਉਣ ਦੀਆਂ ਝੜੀਆਂ 'ਚ ਚੁੰਨੀਆ ਨਚੋੜਦੀ 
ਆਉਂਦੀ ਐ ਹਵਾਵਾਂ ਸੰਗ ਸੁਪਨੇ 'ਚ ਦੋੜ੍ਹਦੀ 
ਵਗਦੀ ਜਿਓਂ ਨੀਵੀਂ ਥਾਂ ਤੇ ਨਦੀਆਂ ਦੀ ਧਾਰ
ਟੁੱਟ ਗਈਆਂ ..... ........ .......... ..........

'ਯਾਰਾਂ -ਮਸਤਾਨੇਆਂ ' ਦੀ ਜਿੰਦਗੀ 'ਚ ਕੀ ਏ 
ਅਥਰੂ ਹੈ ਆਪ ਜੇਹੜਾ ਪੀੜ ਓਹਦੀ ਧੀ ਏ 
ਹੋਣਾ ਲੇਖਾਂ ਵਿਚ ਲਿਖਿਆ ਏ ਖੱਜਲ -ਖੁਆਰ 
ਟੁੱਟ ਗਈਆਂ ......... ........... ......... 

Saturday, 16 April 2011

ਸਜ਼ਦੇ


ਕਿਥੇ -ਕਿਥੇ ਸਜ਼ਦੇ ਕਰੇਗਾਂ 
ਬੜੇ ਨੇ ਦੁਨੀਆਂ ਦੇ ਭਗਵਾਨ ਏਥੇ
ਤੇਰੀ ਕਿਰਸ -ਕਮਾਈ ਤੇ ਤੂੰ  ਹੀ ਨਹੀ ਪਲਦਾ
ਫਲਦੀ ਹੈ ਧਰਮ ਦੇ ਨਾ ਤੇ ਦੁਕਾਨ ਏਥੇ 
ਜ਼ਰਾ ਜਿੰਨੀ ਹੋ ਜਾਵੇ ਜੇਕਰ ਗੱਲ ਕੋਈ 

ਕੋਈ ਬੀੜ ਤੇ ਕੋਈ ਦੇਂਦਾ ਸਾੜ ਕੁਰਾਨ ਏਥੇ 
ਮੰਦਰ -ਮਸੀਤ ਓਹ ਨਸੂਰ ਚੁਰਾਸੀ ਦੀ 
ਕਰ ਚੇਤੇ ਰੋਂਦੇ ਨੇ ਅੱਜ ਵੀ ਕਬਰਸਤਾਨ ਏਥੇ 
ਅੱਜਕੱਲ ਬਾਬੇ ਰਫਲਾਂ -ਮਿਸਲਾਂ ਨਾਲ ਤੁਰਦੇ 
ਦੱਸ ਕਿਥੇ ਖੜੇ ਤੇਰਾ ਓਹ ਬਾਹੂ ਸੁਲਤਾਨ ਏਥੇ 
ਆਖਣ ਨੂੰ ਦੁਨੀਆਂ ਘੁੱਗ ਵੱਸਦੀ ਬਥੇਰੀ 
ਉਂਝ ਦੂਰ-ਦੂਰ ਤੱਕ ਹੈ ਬੀਆਬਾਨ ਏਥੇ 
ਕਿੱਦਾਂ ਜੀਵੇ ਕੋਈ ਏਦਾਂ ਦੇ  ਮੌਸਮ ਅੰਦਰ 
ਮਸਤਾਨੇ -ਯਾਰ ਵੀ ਬਣ ਜਾਣ ਜਦੋਂ ਤੂਫ਼ਾਨ ਏਥੇ 

Friday, 15 April 2011


यूँ तूफां बनके मेरे पहलू ना गुजर कहीं बिखर ना जाऊ मै 
कौन समझेगा मेरा वो हशर गर मानले बिखर भी जाऊ 

Monday, 11 April 2011

ਜੋਗੀਆ


ਲਭਦੀ-ਮੱਲਦੀ ਪੈੜਾਂ ਆਉਂਦੀ 
ਮੁੜ ਜਾ ਵਾਜਾਂ ਮਾਰ ਬੁਲਾਉਂਦੀ 
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਤੂੰ ਖੈਰ ਮੰਗੇਂ ,ਵੇ ਮੈਂ ਖੈਰ ਪਾਵਾਂ 
ਤੇਰੇ ਗਾਸੇ ਦੀ ਬਣ ਖੈਰ ਜਾਵਾਂ 
ਮਰ ਜਾਵਾਂ ਤੇਰੇ ਰੂਪ ਹਢਾਉਂਦੀ 
ਚਿੱਤ ਲਗਣੀ ਤੇਰੀ ਸੂਰਤ ਭਾਉਂਦੀ 
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਤੇਰੇ ਟਿਲਿਆ ਵੱਲ ਤੋਂ ਵੱਗਣ ਹਵਾਵਾਂ 
ਗਲ ਲੱਗ -ਲੱਗ ਮੈਂ ਆਪ ਰੁਆਵਾਂ 
ਤੂੰ ਰਾਂਝਾ ਮੈਂ ਹੀਰ ਸਦਾਉਂਦੀ 
ਖੇੜਿਆਂ ਦੀ ਰੁੱਤ ਉਂਗਲਾਂ ਲਾਉਂਦੀ 
ਗੱਲ ਸੁਣ  ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਓਹ ਵੰਝਲੀ ਓਹ ਜੰਗਲ ਬੇਲੇ 
ਵਿਛੜ ਗਿਆਂ ਨੂੰ ਕੀ ਕੋਈ ਮੇਲੇ 
ਸੈਦੇ ਦੀ ਬੁੱਤ ਨਾਰ  ਕਹਾਉਂਦੀ 
ਰੱਬ ਮਸਤਾਨੇ -ਯਾਰ ਬਣਾਉਂਦੀ  
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ