ਜੇ ਮੰਨਿਆ ਤੇਰੇ ਨਸੀਬ ਦੇ ਨਸੀਬ ਬਾਹਲੇ ਆਂ
ਜਾਹ ਫੇਰ ਅਸੀਂ ਵੀ ਸਿਰੜੀ ਸਲੀਬ ਵਾਲੇ ਆਂ
ਤੇਰੀ ਝੂਠ ਦੀ ਅੱਜਕੱਲ ਥਾਂ -ਥਾਂ ਕਦਰ ਪਵੇ
ਸਾਡੇ ਸਚ ਨੂੰ ਵੀ ਤਾਂ ਪੈਂਦੇ ਜ਼ਰੀਬ ਬਾਹਲੇ ਆ
...
ਅਸੀਂ ਮੋਇਆਂ ਦੇ ਹੱਕ ਚ ਐਨੀ ਦੇਰ ਕੌਣ ਖੜੇ
ਤੇਰੇ ਸ਼ਹਿਰ ਚ ਤਾਂ ਤੇਰੇ ਹੀ ਹਬੀਬ ਬਾਹਲੇ ਆਂ
....
ਸਾਡੇ ਇਸ਼ਕ ਦੇ ਚੰਦਰੇ ਮਰਜਾਂ ਨੂੰ ਦੱਸ ਕੌਣ ਪੁੱਗੇ
ਆਖਣ ਨੂੰ ਤਾਂ ਐਥੇ ਹੁਣ ਵੀ ਤਬੀਬ ਬਾਹਲੇ ਆਂ
....
ਸੁਣਿਆਂ ਤੂੰ ਜਿਸਮਾਂ ਦੇ ਵਣਜ ਕਰਿਆ ਕਰਦੈਂ
ਅਸੀਂ ਤਾਂ ਰੂਹਾਂ ਦੇ ਹੀ ਧੁਰੋਂ ਕਰੀਬ ਬਾਹਲੇ ਆਂ
....
ਤੇਰੀ ਉਠਣੀ-ਬੇਹਣੀ ਚਿਰਾਂ ਤੋ ਪਛਮ ਦੀ ਹੋਗੀ
ਅਸੀਂ ਤਾਂ ਅਜੇ ਵੀ ਪੰਜਾਬੀ ਅਦੀਬ ਬਾਹਲੇ ਆਂ
....
ਤੇਰੀਆਂ ਤਰੱਕੀਆਂ ਦੇ ਹਦਾਂ- ਬੰਨੇ ਕੋਈ ਨਾ ਰਹੇ
ਅਸੀਂ ਤਾਂ ਹਾਲੇ ਵੀ ਕੱਲੇ ਕੋਰੇ ਤੇਹ੍ਜ਼ੀਬ ਵਾਲੇ ਆਂ
.....
ਮੁਕਦੀ ਗੱਲ ਰੱਬ ਤੋਂ ਡਰਿਆ ਕਰ" ਮਸਤਾਨੇ ਯਾਰਾ "
ਜੀਹਦੇ ਰੰਗ ਵੀ" ਲਾਡੀ" ਸੁਣਿਆ ਅਜੀਬ ਬਾਹਲੇ ਆ
if like or dislike call me 09653636965

.jpg)
No comments:
Post a Comment