ਦੁਖ ਸਮੁੰਦਰੋਂ ਪਾਰ ਦੇ ,ਨਾ ਡੋਬਣ ਨਾ ਤਾਰਦੇ
ਤੇਰੀ ਧੀ ਪਰਦੇਸਣ ਰੁਲਦੀ ਨੀ ਅੰਮੜੀਏ ਵਿਚ ਪ੍ਰਦੇਸਾਂ ਦੇ
ਥਾਣੇ -ਕੋਰਟ ਕਚ ਹਿਰੀਆ ਉਜੜੀ ਲੁੱਟ੍ਲੀ ਚੰਦਰੇ ਕੇਸਾਂ ਨੇ
ਤੂੰ ਸਮਝੇ ਮੈਂ ਸੁਖਾਂ ਵਸਦੀ ਰੋ -ਰੋ ਵਕ਼ਤ ਲੰਘਾ ਉਨੀ ਆਂ
ਦਿਨ ਤਾਂ ਭਟਕਦੀ ਕੱਟ ਲੈਂਦੀ ਰਾਤੀ ਜਖ੍ਮ ਰਿਸੌਨੀ ਆਂ
ਬੰਨ ਸਬਰਾਂ ਦੇ ਟੁਟ ਗੇ ਅੰਮੜੀਏ ਜਰ ਨਾ ਹੁੰਦੀਆਂ ਠੇਸਾਂ ਨੇ
ਤੇਰੀ ਧੀ ਪਰਦੇਸਣ .... ....... ........... .......... ...
ਭਾਂਡੇ ਮਾਂਜ ਕੇ ਕਰਾਂ ਗੁਜ਼ਾਰਾ ,ਬੋਟ ਸਾਭਦੀ ਗੈਰਾਂ ਦੇ
ਪਥਰਾਂ ਵਰਗੇ ਲੋਕ ਸੁਣੀਦੇ ਆਹ ਪਥਰੀਲੇ ਸ਼ਹਿਰਾਂ ਦੇ
ਕਿੰਝ ਮੈਂ ਤਲਾਕ ਬਹਾਲ ਕਰਾਲਾਂ ਚੰਦਰੀਆਂ ਜੱਜ ਦੀਆਂ ਫੀਸਾਂ ਨੇ
ਤੇਰੀ ਧੀ ਪਰਦੇਸਣ ...... ....... ......... ......... .............
'ਸ਼ਿਵ 'ਦੀਆਂ ਨਜ਼ਮਾਂ ਕੌਣ ਸੁਣਾਵੇ ਕੌਣ 'ਬੁੱਲੇ 'ਦੀ ਕਾਫ਼ਿ ਮਾਂ
ਧੀ ਨਾਂ ਹੋਰ ਪੰਜਾਬੋਂ ਵਿਛੜੇ ਮੈਂ ਹੀ ਵਿਛੜੀ ਕਾਫ਼ੀ ਹਾਂ
ਅੰਮ੍ਰਿਤਸਰ ਨਾ ਦਿਸਦਾ ਕਿਧਰੇ ਨਾ ਹੀ ਚਿੰਨ ਦਰਵੇਸ਼ਾਂ ਦੇ
ਤੇਰੀ ਧੀ ਪਰਦੇਸਣ ......... ..... ....... ....... . ..........
ਸੱਪਣੀ ਵਰਗੀ ਤੋਰ ਨਾ ਰਹਿਗੀ ,ਨਾ ਹੀ ਰੂਪ ਸੰਧੂਰੀ ਓਹ
ਵਤਨਾਂ ਨੂ ਮੇਰੀ ਲਾਸ਼ ਨੀ ਮਿਲਣੀ ਲਖਾਂ ਕੋਹਾਂ ਦੀ ਦੂਰੀ ਤੋਂ
ਪਿੰਡ 'ਮਸਤਾਨੇ -ਯਾਰ 'ਵਿਹਾਉਂਦੀ ਪੈਂਦੀ ਨਾ ਜਾਨ ਕਲੇਸ਼ਾਂ ਦੇ
ਤੇਰੀ ਧੀ ਪਰਦੇਸਣ ..................... .......................

No comments:
Post a Comment