ਕਿਥੇ -ਕਿਥੇ ਸਜ਼ਦੇ ਕਰੇਗਾਂ
ਬੜੇ ਨੇ ਦੁਨੀਆਂ ਦੇ ਭਗਵਾਨ ਏਥੇ
ਤੇਰੀ ਕਿਰਸ -ਕਮਾਈ ਤੇ ਤੂੰ ਹੀ ਨਹੀ ਪਲਦਾ
ਫਲਦੀ ਹੈ ਧਰਮ ਦੇ ਨਾ ਤੇ ਦੁਕਾਨ ਏਥੇ
ਜ਼ਰਾ ਜਿੰਨੀ ਹੋ ਜਾਵੇ ਜੇਕਰ ਗੱਲ ਕੋਈ
ਕੋਈ ਬੀੜ ਤੇ ਕੋਈ ਦੇਂਦਾ ਸਾੜ ਕੁਰਾਨ ਏਥੇ
ਮੰਦਰ -ਮਸੀਤ ਓਹ ਨਸੂਰ ਚੁਰਾਸੀ ਦੀ
ਕਰ ਚੇਤੇ ਰੋਂਦੇ ਨੇ ਅੱਜ ਵੀ ਕਬਰਸਤਾਨ ਏਥੇ
ਅੱਜਕੱਲ ਬਾਬੇ ਰਫਲਾਂ -ਮਿਸਲਾਂ ਨਾਲ ਤੁਰਦੇ
ਦੱਸ ਕਿਥੇ ਖੜੇ ਤੇਰਾ ਓਹ ਬਾਹੂ ਸੁਲਤਾਨ ਏਥੇ
ਆਖਣ ਨੂੰ ਦੁਨੀਆਂ ਘੁੱਗ ਵੱਸਦੀ ਬਥੇਰੀ
ਉਂਝ ਦੂਰ-ਦੂਰ ਤੱਕ ਹੈ ਬੀਆਬਾਨ ਏਥੇ
ਕਿੱਦਾਂ ਜੀਵੇ ਕੋਈ ਏਦਾਂ ਦੇ ਮੌਸਮ ਅੰਦਰ
ਮਸਤਾਨੇ -ਯਾਰ ਵੀ ਬਣ ਜਾਣ ਜਦੋਂ ਤੂਫ਼ਾਨ ਏਥੇ


No comments:
Post a Comment