Sunday, 7 August 2011

ਮੇਰਾ ਕਾਗਜ਼

ਖੁਸ਼ੀਆਂ ਘੱਟ ਨੇ ਦਰਦ ਬਥੇਰੇ ,ਮੁਠ ਗੈਰਾਂ ਦੀ ਲੱਪ ਨੇ ਮੇਰੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ,ਨਾਮ ਲਿਖੇ ਸਭ ਲੋਕਾਂ ਦੇ 
ਚੋਟ ਵੱਜੀ ਤੋਂ ਸੰਭਲ ਗਿਆ ,ਪਿਆਰ ਵਫ਼ਾ ਸਭ ਧੋਖਾ ਨੇ 

..........
ਜੀਂਦਿਆਂ ਦਾ ਜ਼ਿਕਰ ਨਹੀ 
ਮਰਿਆਂ ਦਾ ਵੀ ਫਿਕਰ ਨਹੀ 
ਜੀਣਾ ਇੱਕ ਮਜਬੂਰੀ ਏ  ਕਈ ਬੰਦਸ਼ਾਂ ਨੇ ,ਕਈ ਰੋਕਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...........
.....................
ਚੰਨ ਤਾਂ ਚਾਨਣੀ ਗਲ ਲੱਗ ਰੋਂਦਾ 
ਅਸੀਂ ਵੀ ਰੋਂਦੇ ਸੱਜਣ ਜੇ ਹੋਂਦਾ 
ਜਾਣ ਵਾਲੇ ਕਦ ਮੁੜਕੇ ਆਉਂਦੇ , ਆਉਣ ਦੀਆਂ ਹੀ ਝੋਕਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ .......................
...............
ਕਿਓਂ ਪੂਜਦੇ ਰਹੇ ਤਸਵੀਰਾਂ ਨੂੰ
ਅਸੀਂ ਮੋਮ ਦੀਆਂ ਤਕ਼ਦੀਰਾਂ ਨੂੰ 
ਇਸ਼ਕ਼ ਜਿਹਾ ਕੋਈ ਵੈਰ ਨਹੀ ,ਜਿੰਦੇ ਪੈਰ -ਪੈਰ ਤੇ ਮੌਤਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...............................
.............
ਜੀਅ ਕਰਦਾ ਮਾਂਏ  ਉੱਡ ਜਾਵਾਂ 
ਨਾਂ ਫੇਰ ਕਿਸੇ ਕਦੇ ਹਥ ਆਵਾਂ 
'ਮਸਤਾਨੇ -ਯਾਰ 'ਨੂੰ ਗਿਰਵੀ ਕੀਤਾ ,ਅਲ੍ਹੜ ਵਰੇ  ਦੀਆਂ ਚੋਟਾਂ ਨੇ 
ਦਿਲ ਟੁਕੜਾ ਮੇਰਾ ਕਾਗਜ਼ ਦਾ ...................................
     

No comments:

Post a Comment