ਰੱਬ ਥੋਹਰਾਂ ਨੂੰ ਵੀ ਫ਼ਲ ਲਾਵੇ ਸਾਨੂੰ ਫੁੱਲ ਵੀ ਨਾ ਲਾਇਆ
ਮਾਏਂ ਨੀਂ ਮਾਏਂ ਸਾਨੂੰ ਨੀਂਦ ਨਾ ਆਏ
ਸਾਵਣ ਅਖੀਆਂ ਵਰ -ਵਰ ਜਾਏ
.....
ਹੋਈ ਨਾ ਸਵੱਲੀ ਸਾਡੀ ਜੂਣ ਦਾ ਕੀ ਮਾੜਾ ਸੀ
ਹੌ ਕਿਆਂ ਦਾ ਰਾਗ ਸੀ ਜਾਂ ਹੰਝੂਆਂ ਦਾ ਭਾੜਾ ਸੀ
ਹੋਰ ਕੋਈ ਰੰਗ ਸਾਨੂੰ ਮੂਲ ਨਾ ਭਾਏ
ਮਾਏਂ ਨੀਂ ...................
............
ਲਗਿਆ ਕੀ ਰੋਗ ਖੌਰੇ ,ਪੁੱਗਦਾ ਨੀਂ ਵੈਦ ਨੂੰ
ਦੱਸਿਆ ਸੀ ਰੋਗ ਜੇਹੜਾ ਸੁਜਦਾ ਨੀਂ ਵੈਦ ਨੂੰ
ਜਿੰਨਾ ਹਥ ਲਾਵਾਂ ਓਨਾ ਦੂਣ ਸਵਾਏ
ਮਾਏਂ ਨੀਂ ........................
.........
ਚੜਦੀ ਜਵਾਨੀ ਦਾ ਸੀ ਮੁੱਲ ਕੋਈ ਪਾ ਗਿਆ
ਦਿਲ "ਚ ਨਾ ਲਥਿਆ ਨੈਣਾਂ 'ਚ ਬਿਤਾ ਗਿਆ
"ਮਸਤਾਨੇ -ਯਾਰ" ਸਾਨੂੰ ਜਾਪਦੇ ਪਰਾਏ
ਮਾਏਂ ਨੀਂ .............. ...........

No comments:
Post a Comment