ਪਿਆਰ ਕਰਣ ਦੇ ਸੱਜਣਾ ਸਾਨੂੰ ਕੀ ਜੁਰਮਾਨੇ ਲਾ ਚਲਿਐ
ਜੀ ਸਕਦੇ ਨਾ ਮਰ ਸਕਦੇ ,ਦੱਸ ਕੀ ਹਰਜਾਨੇ ਪਾ ਚਲਿਐ
...
ਕਿਸੇ ਉਜੜੇ ਵਾਂਗ ਗਰਾਈਆਂ ਦੇ ਮਨ ਅੱਕਿਆ ਫਿਰਦੈ ਵੇ
ਛਡ ਜਾਈਏ ਤੇਰੀ ਆਹ ਦੁਨੀਆਂ ਚਿੱਤ ਚਕਿਆ ਫਿਰਦੈ ਵੇ
ਜਾਨੋਂ ਵਧ ਕੇ ਚਾਹੁਣ ਦੇ ਝੋਲੀ ਕੀ ਸ਼ੁਕਰਾਨੇ ਪਾ ਚਲਿਐ
ਪਿਆਰ ਕਰਣ........... ...........................
........
ਹਰ ਰੰਗ ਮਿਲਿਆ ਜਿੰਦਗੀ ਨੂੰ ਇੱਕ ਸੱਜਣਾ ਤੇਰੀ ਥੋੜ ਰਹੀ
ਅੱਲੜ ਪੂਣੇ ਦੇ ਕੌਲ ਕਰੇ ਨੂੰ ਅੱਜ ਪਰਖਣ ਦੀ ਲੋੜ ਪਈ
ਖੁਸੀਆਂ ਵਾਰਣ ਦੀ ਗਲ ਕਹਕੇ ਕਿਵੇਂ ਬਗਾਨੇ ਰਾਹ ਚਲਿਐ
ਪਿਆਰ ਕਰਣ ......... .......... .............
..........
ਕਿਓਂ ' ਮਸਤਾਨੇ -ਯਾਰੜਿਆ ਨਾ ਮੇਲ ਲਿਖੇ ਸੀ ਉਸ ਰੱਬ ਨੇ
ਮਿਲਣਾ ਤੇ ਫੇਰ ਵਿਛੜ ਜਾਣਾ ਜਦ ਖੇਲ ਰਚੇ ਸੀ ਉਸ ਰੱਬ ਨੇ
ਜਿੱਤ ਸਕਦੇ ਨਾ ਹਾਰ ਸਕੇ ਦੱਸ ਕੇਹੜੇ ਖਾਨੇ ਪਾ ਚਲਿਐ
ਪਿਆਰ ਕਰਣ .......... ............ ............... .........
No comments:
Post a Comment