ਆਹ ਵੀ ਪੈੜ ਤੇਰੀ ਏ ,ਓਹ ਵੀ ਪੈੜ ਤੇਰੀ ਏ
..........
ਤੂੰ ਹੱਕ ਵੇ ਬੇਗਾਨਿਆ ,ਮੈਂ ਮੇਰਾ ਕਿੰਝ ਆਖਲਾਂ
ਚੰਨਾਂ ਜਿੰਦਗੀ ਦੀ ਰਾਤ ਨੂੰ ਸਵੇਰਾ ਕਿੰਝ ਆਖਲਾਂ
.........
ਮਿਲ੍ਗੇ ਬਥੇਰੇ ਸਾਨੂੰ ਚਿੱਤ ਪ੍ਰਚਾਉਣ ਨੂੰ
ਰੁਸਦਾ ਅਜੇ ਵੀ ਦਿਲ ਤੇਰੇ ਕੋਲ ਆਉਣ ਨੂੰ
ਸ਼ਾਮ ਢਲਦੀ ਨੂੰ ਵੇਖਾਂ, ਪੀਂਘ ਚੜਦੀ ਨੂੰ ਵੇਖਾਂ
ਹੋਊਗਾ ਹੁਲਾਰਾ ਓਹੀ ਤੇਰਾ ਕਿੰਝ ਆਖਲਾਂ
ਤੂੰ ਹੱਕ ਵੇ ਬੇਗਾਨਿਆ ....................
..........
ਖੁਸ਼ੀ ਹੈ ਬਥੇਰੀ ਸਾਨੂੰ ਤੇਰੇ ਵੱਸ ਜਾਣ ਦੀ
ਅਜੇ ਵੀ ਉਮੀਦ ਬਾਕੀ ਤੇਰੇ ਮੁੜ ਆਣ ਦੀ
ਟਿੱਕੀ ਹੋਈ ਰਾਤ "ਚ , ਪੈਂਦੀ ਬਰਸਾਤ "ਚ
ਯਾਦ ਤੇਰੀ ਆਵੇ ਬੂਹੇ ਗੇੜਾ ਕਿੰਝ ਆਖਲਾਂ
ਤੂੰ ਹੱਕ ਵੇ ਬੇਗਾਨਿਆ .................
.........
'ਮਸਤਾਨੇ -ਯਾਰ 'ਤੇਰੇ ਧੁਰੋਂ ਬਦਨਾਮ ਸੀ
ਪਿੰਡ ਦੀਆਂ ਗਲੀਆਂ "ਚ ਹਵਾ ਸ਼ਰੇਆਮ ਸੀ
ਅਜੇ ਵੀ ਹਲਾਤ ਓਹੀ ,ਲੋਕਾਂ ਮੂੰਹੀਂ ਬਾਤ ਓਹੀ
ਵੇ ਮੈਂ ਘੁੱਟ ਸਬਰਾਂ ਦੇ ਪੀਵਾਂ ਜ਼ੇਰਾ ਕਿੰਝ ਆਖਲਾਂ
ਤੂੰ ਹੱਕ ਵੇ ਬੇਗਾਨਿਆ...........
..................
ਨੋਟ :-ਉਕਤ ਅਲਫਾਜ਼ ਮੇਰੀ ਹਕ਼ੀਕ਼ਤ ਦੇ ਹਾਣ -ਪਰਵਾਨ,ਏਹ੍ਹ ਮੈਨੂੰ ਮੇਰੇ ਤੋਂ
ਕਿਤੇ ਬਹੁਤ ਦੂਰ ਲੈ ਜਾਂਦੇ ਨੇ. ਓਸ ਹਰ ਇੱਕ ਨੂੰ ਸਮਰਪਿਤ ਜੋ ਦਗਾ -ਓ -ਫਰੇਬ
ਜਾਂ ਮਜਬੂਰੀ ਵੱਸ ਮੈਥੋਂ ਨੇੜੇ ਹੋਕੇ ਵੀ ਦੁਰ ਹੋ ਗਿਆ .ਸ਼ਾਲਾ ! ਖੈਰ ਕਰੇ !

bahut hi vadia veere...
ReplyDelete