Monday, 11 April 2011

ਜੋਗੀਆ


ਲਭਦੀ-ਮੱਲਦੀ ਪੈੜਾਂ ਆਉਂਦੀ 
ਮੁੜ ਜਾ ਵਾਜਾਂ ਮਾਰ ਬੁਲਾਉਂਦੀ 
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਤੂੰ ਖੈਰ ਮੰਗੇਂ ,ਵੇ ਮੈਂ ਖੈਰ ਪਾਵਾਂ 
ਤੇਰੇ ਗਾਸੇ ਦੀ ਬਣ ਖੈਰ ਜਾਵਾਂ 
ਮਰ ਜਾਵਾਂ ਤੇਰੇ ਰੂਪ ਹਢਾਉਂਦੀ 
ਚਿੱਤ ਲਗਣੀ ਤੇਰੀ ਸੂਰਤ ਭਾਉਂਦੀ 
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਤੇਰੇ ਟਿਲਿਆ ਵੱਲ ਤੋਂ ਵੱਗਣ ਹਵਾਵਾਂ 
ਗਲ ਲੱਗ -ਲੱਗ ਮੈਂ ਆਪ ਰੁਆਵਾਂ 
ਤੂੰ ਰਾਂਝਾ ਮੈਂ ਹੀਰ ਸਦਾਉਂਦੀ 
ਖੇੜਿਆਂ ਦੀ ਰੁੱਤ ਉਂਗਲਾਂ ਲਾਉਂਦੀ 
ਗੱਲ ਸੁਣ  ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

ਓਹ ਵੰਝਲੀ ਓਹ ਜੰਗਲ ਬੇਲੇ 
ਵਿਛੜ ਗਿਆਂ ਨੂੰ ਕੀ ਕੋਈ ਮੇਲੇ 
ਸੈਦੇ ਦੀ ਬੁੱਤ ਨਾਰ  ਕਹਾਉਂਦੀ 
ਰੱਬ ਮਸਤਾਨੇ -ਯਾਰ ਬਣਾਉਂਦੀ  
ਗੱਲ ਸੁਣ ਵੇ ਜੋਗੀਆ 
ਮੇਰੇ ਦਿਲ ਦੇ ਰੋਗੀਆ 

No comments:

Post a Comment