Monday, 18 April 2011

ਓਸ ਪਾਰ

ਟੁੱਟ ਗਈਆਂ ਯਾਰੀਆਂ ਤੇ ਛੁੱਟ ਗਏ ਪਿਆਰ 
ਰਹਿ ਗਿਆ ਪੰਜਾਬ ਜਿਵੇਂ ਅਧਾ ਓਸ ਪਾਰ 

ਖਾ ਲਿਆ ਹਨੇਰਿਆਂ ਨੇ ਚੋਦਵੀਂ ਦਾ ਚੰਨ ਓਹ 
ਮੁੱਕਣਾ ਨੀਂ ਜੱਗ ਨਾਲ ਮਰਕੇ ਵੀ ਰੰਜ ਓਹ 
ਬਣਕੇ ਮੈਂ ਰਹਿ ਗਿਆ ਹਾਂ ਕੰਡਿਆਂ ਦੀ ਵਾੜ
ਟੁੱਟ ਗਈਆਂ .... ..... ........ .... ...........

ਸੁੰਨੀਆਂ ਹਵੇਲੀਆਂ ਨੂ ਮਾਰੀਆਂ ਜਿਓਂ ਸੰਗਲਾਂ 
ਨੈਣਾਂ ਦੇ ਚੁਬਾਰੇ ਸੁੰਨ ਦਿਲ ਦਾ ਇਹ ਜੰਗਲਾ 
ਕੀਹਨੂ ਦੱਸ ਆਖ ਲਈਏ ਜੁਲਫਾਂ ਖਲਾਰ 
ਟੁੱਟ ਗਈਆਂ ..... ........ ........ .......

ਸਾਉਣ ਦੀਆਂ ਝੜੀਆਂ 'ਚ ਚੁੰਨੀਆ ਨਚੋੜਦੀ 
ਆਉਂਦੀ ਐ ਹਵਾਵਾਂ ਸੰਗ ਸੁਪਨੇ 'ਚ ਦੋੜ੍ਹਦੀ 
ਵਗਦੀ ਜਿਓਂ ਨੀਵੀਂ ਥਾਂ ਤੇ ਨਦੀਆਂ ਦੀ ਧਾਰ
ਟੁੱਟ ਗਈਆਂ ..... ........ .......... ..........

'ਯਾਰਾਂ -ਮਸਤਾਨੇਆਂ ' ਦੀ ਜਿੰਦਗੀ 'ਚ ਕੀ ਏ 
ਅਥਰੂ ਹੈ ਆਪ ਜੇਹੜਾ ਪੀੜ ਓਹਦੀ ਧੀ ਏ 
ਹੋਣਾ ਲੇਖਾਂ ਵਿਚ ਲਿਖਿਆ ਏ ਖੱਜਲ -ਖੁਆਰ 
ਟੁੱਟ ਗਈਆਂ ......... ........... ......... 

No comments:

Post a Comment