ਦੋਵੇਂ ਸਾਂ ਮਜਬੂਰ ਹਾਲਾਤਾਂ ਤੋਂ
ਜਾਂ ਤੂੰ ਹੀ ਕਰਮਾਂ ਮਾਰੀ ਸੀ
ਜਿੱਤ ਸਕੇ ਨਾ ਇੱਕ ਦੂਜੇ ਨੂੰ
ਉਂਝ ਜਿਤਣ ਨੂੰ ਦੁਨੀਆਂ ਸਾਰੀ ਸੀ
............
ਓਹ ਵੰਡ ਵੰਡਾਰੇ ਮੁਲਕਾਂ ਦੇ ਹਾਲੇ
ਵਾਂਗ ਨਸੁਰਾਂ ਵਹਿੰਦੇ ਨੇ
ਸਿਖਰ ਦੁਪੈਹਰੇ ਧੂਹ- ਧੂਹ ਮਾਰੇ
ਥਾਂ ਓਹ ਅੱਡਾ ਲਾਰੀ ਸੀ
...........
ਮੰਦਰ -ਮਸੀਤਾਂ ,ਕੀ ਗੁਰੁਦ੍ਵਾਰੇ
ਅਜਮਤ ਲੁੱਟੀ ਚਰਚਾਂ ਦੀ
ਧਰਮਾਂ ਉਤੇ ਰਾਜਨੀਤੀ ਦੀ ਤਲਵਾਰ
ਪਈ ਜਦ ਭਾਰੀ ਸੀ
...........
ਧੀਆਂ-ਭੈਣਾ.ਬਹੁਆਂ-ਮਾਵਾਂ ਸਣੇ ਬੁਜ਼ੁਰਗਾਂ
ਦੀ ਜਦ ਦਾੜੀ ਪੁੱਟੀ
ਕਾਨੂਨ ਚੁਰਾਹੇ ਗੱਡੇ ਬੁੱਤ ਵਾਂਗਰ
ਸੁਣਿਆਂ ਡਾਹਢਾ ਕਾਰੀ [ਬੇਬਸ ] ਸੀ
..........
ਸਲਮਾਨ -ਵਹੀਦਾ ,ਸੰਤਾ -ਬੰਤਾਂ
ਸਭ ਸਮਿਆਂ ਦੇ ਹਥੀਂ ਉਜੜੇ
"ਮਸਤਾਨਾ -ਯਾਰ "ਲਕੀਰ ਜਦੋਂ ਸੀ
ਕੋਝੀ ਟੱਪਿਆ ਵਾਜਾਂ ਮਾਰਦੀ ਰੈਹਗੀ ਯਾਰੀ


No comments:
Post a Comment