Sunday, 20 March 2011

ਵਲੈਤਾਂ ਚ ਰੁਲਦੇ ਵਤਨਾਂ ਨੂੰ ਰੋਈਏ

ਕਈ ਵਾਰਸ ਦੇ ,ਬੁੱਲੇ ਦੇ 
ਕਈ ਸ਼ਿਵ ਦੇ ਨੇ ਕਈ ਦੁੱਲੇ ਦੇ 
ਸਾਡੇ ਸਿਰਾਂ ਤੇ ਮਿਤਰਾਂ ਦੇ ਕਰਜ਼ ਬੜੇ ਨੇ 
ਮਾਵਾਂ ਦੀ ਗੋਦੀ ,ਬਾਪੂ ਦੀ ਪਗੜੀ ਦੇ ਫਰਜ਼ ਬੜੇ ਨੇ 
ਦਿਲ ਦੇ ਕੇ ਜਿਨਾਂ ਤੇ ਇਤਬਾਰ ਕਰਿਆ
ਓਹਨਾ ਤੋਂ ਕੋਰਾ ਲਾਰਾ ਨਾ ਸਰਿਆ 
ਹੇਠ ਜਿਥੇ ਧਰੇਗਾਂਓਥੇ ਹੀ ਮਰਜ਼ ਬੜੇ ਨੇ 
.
ਕਈ ਸੋਚਾਂ ਤੇ ਸੋਚਾਂ ਰਾਹਾਂ ਚ  ਖੜੀਆਂ 
ਹਾਲੇ ਤਾਂ ਮੰਜ਼ਲਾਂ ਨੇ ਦੂਰ ਵੀ ਬੜੀਆਂ 
ਪੈਂਡੇ ਵੀ ਅਜਕਲ ਬਾ-ਗਰਜ਼  ਬੜੇ ਨੇ 
ਵਲੈਤਾਂ ਚ ਰੁਲਦੇ ਵਤਨਾਂ ਨੂੰ  ਰੋਈਏ 
ਜਮੀਨਾਂ ਦੇ ਹਾਨੀ  ਬਣਗੇ ਰਸੋਈਏ 
ਹਸਣ ਦੀ ਆਦਤ ਤੇ ਨਾ ਜਾ ਦਰਦ ਬੜੇ ਨੇ 
.
ਮਸਤਾਨੇ ਯਾਰਾ  ਇਹ  ਜੀਣਾ ਕੀ ਜੀਣਾ 
ਦਿਲਬਰ ਦੇ ਜ਼ਖਮਾਂ ਨੂ ਦੁਸ਼ਮਣ  ਦਾ ਸੀਣਾ
ਇਲ੍ਜ਼ਾਮੇ -ਮੁਹਬਤ ਵੀ ਸਾਡੇ ਨਾਂ ਦਰਜ਼ ਬੜੇ ਨੇ 

No comments:

Post a Comment