ਸੂਰਜ ਦੀ ਔਲਾਦ ਨੇ ਕਦੇ ਹਰਕੇ ਹਾਰਨਾ ਤੇ ਲੁਟੇ ਨੂ lutnaa ਨਹੀ ਸਿਖਿਆ,ਸਿਖਿਆ ਤਾਂ ਸਿਰਫ ਹਾਰ ਨੂ ਵੀ ਜਿਤ ਦਾ ਨਾਮ ਦੇਣਾ .
ਜਾਪਾਨ ਨੇ ਸੁਨਾਮੀ ਦੀ ਹਮੇਸ਼ਾ ਹੀ ਮੇਹਮਾਨ ਨਿਵਾਜੀ ਹੀ ਕੀਤੀ .ਹਮੇਸ਼ਾ ਇਕ ਸਬਕ ਹੀ ਲਿਆ ਪਿਛਲੇ ਦਿਨਾ ਦੀ ਸੁਨਾਮੀ ਨੇ ਜਾਪਾਨ ਨੂ ਤੀਜੀ ਵਢੀ ਜੰਗ ਵਰਗੇ ਮੈਦਾਨ ਵਿਚ ਲੈ ਆਂਦਾ ਦੂਜੀ ਜੰਗ ਵਿਚ ਉਸਦੀ ਜੋ ਤਬਾਹੀ ਤੇ ਹਾਰ ਹੋਈ ਓਹ ਭਾਵੇ ਜਾਪਾਨ ਲਈ ਇਕ ਨਸੂਰ ਬਣ ਗਈ ਪਰ ਉਸਨੇ ਅਗੇ ਨਿਕਲਣ ਦੀ ਸੋਚੀ ਹਥਿਆਰ ਸਦਾ ਲਈ ਪਿਘਲਾ ਕੇ ਮਸ਼ੀਨਾ ਵਿਚ ਤਬਦੀਲ ਕਰ ਲਏ
ਤੇ ਤੁਰ ਪੀਆ ਇਕ ਵਾਰ ਫੇਰ ਦੁਨਿਆ ਨੂ ਜਿਤਣ ਲਈ ਤੇ ਦੁਨੀਆ ਜਿਤ ਲਈ .ਜੇਕਰ ਓਹ ਜੰਗ ਵਿਚ ਦੁਨੀਆਂ ਨਹੀ ਜਿਤ ਪਾਇਆ ਤਾਂ ਉਸਨੇ ਲੋਕਾ ਨੂ ਰੋਟੀ ਦੇ ਵਸੀਲੇ ਦੇਕੇ ਦੁਨੀਆ ਜਿਤ ਹੀ ਲਈ .ਜਿਸ ਦਾ ਦੌਰ ਹਾਲੀਆ ਤਬਾਹੀ ਨੇ ਵੇ ਮਠਾ ਨਹੀ ਕੀਤਾ .ਸਾਡੇ ਮੁਲਕ ਵਿਚ ਕਿਸੇ ਦੇ ਘਰ ਦਾ ਕੂੜਾ ਰਾਤੀ ਘਰੋਂ ਬਾਹਰ ਛੁਟ ਜਾਵੇ ਤਾਂ ਲੋਕ ਕੀਮਤੀ ਸਮਝ ਕੇ ਚਕ ਲੈ ਜਾਂਦੇ ਨੇ .ਇਧਰ ਜਾਪਾਨ ਦੇਖੋ ਤਬਾਹ ਹੋਈ ਹਾਰ ਲਖਾਂ -ਕ੍ਖਾਂ ਦੀ ਚੀਜ ਓਥੇ ਦੀ ਓਥੇ ਪਈ ਹੈ .ਲੋਕ ਅਗੇ ਵਧ ਰਹੇ ਹਨ ਤਾਂ ਬਾਸ ਇਕ ਨਵੀ ਸਵੇਰ ਦੀ ਭਾਲ ਵਿਚ
ਜਾਪਾਨ ਦੀ ਤਬਾਹੀ ਨੂ ਭਾਰਤ -ਪਾਕ ਦੇ ਨਜ਼ਰਿਏ ਨਾਲ ਦੇਖੀ ਜਾਵੇ ਤਾਂ ਮੁਲਕ ਦੀ ਵੰਡ ,ਬਾਦ ਦੀਆਂ ਜੰਗ ਤੇ ਹੋਰ ਪਤਾ ਨਹੀ ਕੀ ਕੀ ਜੋ ਸਾਨੂ ਪਿਛੇ ਤੋ ਹੋਰ ਪਿਛੇ ਲੈ ਕੇ ਜਾ ਰਿਹਾ ਹੈ .ਲੋਕਾਂ ਨੂ ਭੂਖੇ ਰਖ ਕੇ ਅਸੀਂ ਹਥਿਆਰ ਖਰੀਦ ਰਹੇ ਹਾਂ,
.ਕੀ ਨਵੀ ਸਵੇਰ ਲਭਣ ਦਾ ਹਕ ਸਿਰਫ ਸੂਰਜ ਦੀ ਔਲਾਦ ਨੂ ਹੀ ਹੈ ?
No comments:
Post a Comment