ਕਲ ਦੇ ਕ੍ਰਿਕਟ ਮੈਚ ਵਿਚ ਉਮਰ ਗੁਲ ਨੂ ਪ੍ਰੀਟੀ ਜ਼ਿੰਟਾ ਦਾ ਸ਼ਬਾਬ ਲੈ ਬੈਠਾ ;ਉਮਰ
ਜਿਥੋਂ ਬਾਲ ਸੁਟ ਰਿਹਾ ਸੀ ਸਾਮਣੇ ਪ੍ਰੀਟੀ ਬੈਠੀ ਹੱਸ ਹੱਸ ਗਲਾਂ ਵਿਚ ਟੋਏ ਪਾ ਰਹੀ ਸੀ ਤੇ ਗੁਲ ਦੀ ਹਰ ਬਾਲ ਉਸਤੇ ਫ਼ਿਦਾ ਹੋ ਰਹੀ ਸੀ
ਐਵੇਂ ਤਾਂ ਨੀ ਆਖਦੇ -ਪਟਿਆ ਗਿਆ ਨੀ ਜੱਟ ਪਚੀਆਂ ਮੁਰ੍ਬੇਈਆਂ ਵਾਲਾ ,ਮਤਚ ਜਿਤਦਾ ਤਾ ਪੂਰੇ ਪਚੀ ਕਿਲੇ ਮਿਲਨੇ ਸੀ
ਨਾ ਹੀ ਮਾਇਆ ਮਿਲੀ ਨਾ ਵਿਸਾਲੇ-ਸਨਮ
ਚੰਗੀ ਬੋਲੀ ਤੇ ਵਿਹਾਰ ਬੰਦੇ ਦਾ ਦਿਲ ਜਿਤ ਲੈਂਦਾ ਹੈ ,ਸਿਆਣੇਆਂ ਤੋਂ ਸੁਨਿਆ ਸੀ ,ਪਰ ਕਲ ਅਫ਼ਰੀਦੀ ਤੋ ਹਜ਼ਰਾਂ ਲੋਕਾ ਨੇ ਸਿਖਿਆ ਕੇ ਸ਼ਰੀਕਾ ਘਰ ਕਿਵੇ ਵਿਚਰੀਦਾ ਹੈ .ਕਲ ਓਹ ਆਪਣੀ ਟੀਮ ਸਮੇਤ ਸ਼੍ਰੀ ਗਿਲਾਨੀ ਤੋ ਵੀ ਅਹਿਮ ਲਗ਼ਿਆ ਮੈਚ ਤੋ ਪੇਹ੍ਲਾਂ ਉਸਨੇ ਸਾਡੇ ਪ੍ਰਧਾਨ ਮੰਤਰੀ ਜੀ ਨਾਲ ਜੋ ਰਸਮੀ ਤਾਰੁਫ਼ ਕੀਤਾ ਕਰਵਾਇਆ ਕਾਬਲੇ -ਤਾਰੀਫ਼ ਸੀ .ਹਲੀਮੀ ਨਾਲ ਹੁੱਬ -ਹੁੱਬ ਕੇ ਦਸਿਆ .ਤੇ ਮੈਚ ਦੇ ਅੰਤ ਵਿਚ ਰਸਮੀ ਮੁਬਾਰਕ ਮੋਕੇ ਵੀ ਹਰ ਭਰਤੀ ਖਿਡਾਰੀ ਨੂ ਬੁਕਲ ਵਿਚ ਲੈਕੇ ਪਿਆਰ ਤੇ ਸ਼੍ਬਾਸ਼ੀ ਦਿਤੀ .ਨਾਲੋ -ਨਾਲ ਤਾੜੀ ਵੀ ਖੂਬ ਵਜਾਈ .ਖੇਡ ਦੇ ਦੋਰਾਨ ਵੀ ਓਹ ਕਿਤੇ ਨਾ ਕਿਤੇ ਸਾਡੇ ਖਿਡਾਰੀਆਂ ਦੀ ਹੱਲਾਸ਼ੇਰੀ ਕਰਦਾ ਰਿਹਾ .ਉਸਨੇ ਸਚਿਨ ਦੀ ਪਿਠ ਵੀ ਥਾਪੜੀ ਸੀ .ਟੀਮ ਵੀ ਓਹਦੇ ਆਖੇ ਵਿਚ ਸੀ
ਗਿਲਾਨੀ ਤਾੜੀ ਕੰਜੂਸ
ਜਦੋ ਭਾਰਤ ਜਿਤ ਦੇ ਦੋਰ ਵਿਚ ਦਾਖਲ ਹੋਇਆ ਤਾ ਲਾਗੇ ਬੈਠੇ ਸਾਡੇ ਪ੍ਰਧਾਨ ਮੰਤਰੀ ਨੇ ਤਾੜੀ ਮਾਰੀ ਤਾਂ ਓਹ ਪਿੰਡਾ ਖੁਰਕ ਰਹੇ ਸੀ ,ਬੁਸ ਅੰਤਲੇ ਪੜਾ ਵਿਚ ਹੀ ਤਾੜੀ ਸਾਂਝੀ ਕੀਤੀ ਸੀ
ਕ੍ਰਿਕਟ ਦਾ ਏਕਾ
ਇੰਡੋ -ਪਾਕ ਮੈਚ ਦੋਰਾਨ ਦੋਨੋ ਮੁਲਕ ਆਪਣੇ ਦੇਸ਼ ਪ੍ਰਤੀ ਆਮ ਦਿਨਾ ਨਾਲੋਂ ਜਿਆਦਾ ਵਫ਼ਾਦਾਰ ਨਜਰ ਆਏ .ਇਥੋ ਤਕ ਕਿ ਗੁਰਬਤ ਪਖੋਂ ਮੁਲਕ ਨੂ ਰੋਣ ਵਾਲੇ ਤੇ ਮੁਲਕ ਵਿਰੋਧੀ ਵੀ .











