Saturday, 9 April 2011

ਇਤਬਾਰ


ਓਸ ਬੰਦੇ ਦਾ ਲੋਕੋ ਵੇ ਇਤਬਾਰ ਕਦੇ ਨਾ ਕਰੀਏ 
ਪਿਆਰ ਨੂ ਵਣਜ  ਬਣਾਵੇ ਜੇਹੜਾ ਪਿਆਰ ਕਦੇ ਨਾ ਕਰੀਏ 
ਸੱਜਣਾਂ ਖਾਤਰ ਸਜਣ ਚੜਦੇ ਯਾਰ ਗਮਾਂ ਦੀ ਸੂਲੀ 
ਵਿਚ ਥਲਾਂ ਦੇ ਸੱਸੀ ਸ੍ਡ੍ਗੀ  ਰੇਸ਼ਮ ਵਰਗੀ ਕੂਲੀ
ਆਖਣ ਨਗਰੀ ਜੋਗੀ ਧਾਇਆ 
ਨ੍ਚ੍ਕੇ ਐਸਾ ਯਾਰ ਮਨਾਇਆ 
'ਬੁੱਲੇ 'ਅੰਦਰੋਂ ਹੋਕਾ ਆਇਆ 
ਇਸ਼ਕ਼ ਝਨਾਂ ਵੇ ਡੁਬਣਾ ਚੰਗਾ ਤਰਕੇ  ਪਾਰ  ਕਦੇ ਨਾ ਕਰੀਏ 
ਓਸ ਬੰਦੇ ਦਾ ...........  ............ 
ਤੋੜ ਚੜਾ ਕੇ ਤੋੜੇ ਜੇਹੜਾ ਯਾਰ ਕਦੇ ਨਾ ਕਹੀਏ
ਜੇਸ ਗਰਾਂ ਦੀ ਆਕੜ ਪੈਸਾ ਓਸ ਗਰਾਂ ਨਾ ਰਹੀਏ
ਜੇਹੜੇ ਰੰਨ ਬੇਗਾਨੀ ਝਾਕਦੇ 
ਓਨਾ ਨਾਲ ਕਾਹਦੇ ਸਾਕ  ਨੇ 
ਹੈ ਸਚ ਸਿਆਣੇ ਆਖਦੇ 
ਜੋ ਨਾ ਵਿਚ ਮ੍ਦਾਨੀਂ ਖੜਦੇ ,ਓਥੇ ਵਾਰ ਕਦੇ ਨਾ ਕਰੀਏ 
ਓਸ ਬੰਦੇ ਦਾ ......... .......... 
ਚਾਰ ਦਿਨਾਂ ਦੀ ਹੁਸਨ -ਜਵਾਨੀ ਪੈਂਠ ਸਦਾ ਨੀ ਰੈਂਦੀ
ਚੜਦੀ ਸੁਰਖ -ਸਵੇਰਾ ਜਾਪੇ ਆਥਣ ਬਣਕੇ ਲੈਹਂਦੀ
ਓ ਮੌਲਾ ਦਾ ਸ਼ੁਕਰ ਮਨਾਈਏ
ਹਥੀਂ ਕਿਰਤ ਕਮਾਕੇ  ਕੇ ਖਾਈਏ 
ਮਾਪਿਆਂ ਚਰਨੀ ਸ੍ਹੀਸ਼ ਨਿਵਾਈਏ
ਮਸਤਾਨੇ- ਯਾਰ ਮਿੱਟੀ  ਦੇ ਬਾਵੇ ਦਾ ਹੰਕਾਰ ਕਦੇ ਨਾ ਕਰੀਏ 
ਓਸ ਬੰਦੇ ............. .......... 

No comments:

Post a Comment