Saturday, 1 September 2012

ਆਹਾਂ ਦੇ ਜਨਮੇ

ਚਿਰੋਕਣੇ ਤੇਰੇ ਹਾਂ                                                 
ਤੇਰੇ ਹੀ ਰਹਾਂਗੇ 
ਏਸ ਮੁਲਕ ਦੀਆਂ 
ਆਹਾਂ ਦੇ ਜਨਮੇ 
ਨੋਟਾਂ ਤੋਂ ਵੋਟਾਂ 
ਤੀਕ 
ਫ਼ਰਜ਼ਾਂ ਤੋਂ 
ਗਰਜਾਂ ਤੀਕ 
ਸੁਆਦਲੇ ਪੈਂਡਿਆ 
ਦੇ ਰਾਹੀਆਂ  ਦੇ 
ਗਾਹੇ 
ਗਰੀਬ ਹਾਂ 
ਪਰ ਜੀਣ ਦੇ 
ਜ਼ਜ੍ਬੇ ਤੋਂ 
ਸਖਣੇ ਨਹੀ 
ਨੀ ਮਾਵਾਂ ਜੇਡ ਗਰੀਬੀ 
ਹੁਣ ਦੁਆ ਨਹੀ 
ਸਰਾਪ ਦੇਦੇ ਸਾਨੂੰ 
ਖਿਲਰਨ ਦਾ 
ਸ੍ਫੈਦ੍ਪੋਸ਼ਾਂ ਦੇ ਪੈਰਾਂ 

ਚੋ ਉਠਕੇ 
ਗਲਵੇਂ ਤੀਕ 
ਹਥ ਪਾਉਣ ਦਾ 
ਮੁਲਕ ਦੇ ਮਥੇ ਲਗੇ 
ਸਫ਼ੈਦ ਕਲੰਕ ਤੋਂ                                               
ਤੋਖਲੇ ਹੈਂ ਅਸੀਂ 
ਅਸੀਂ ਭਿਖਾਰੀ ਨਹੀ 
ਸਾਡੇ ਪਸੀਨੇ ਤੋਂ 
ਪੁਛ ਕਦੀ 
ਜੋ ਮਥੇ ਤੋਂ ਤਿਲਕ ਕੇ 
ਏਡੀਆਂ ਤੀਕ 
ਪੂਜਨ ਕਰਦਾ ਹੈ 
ਲਾਡੀ ਹਰ 
ਮਸਤਾਨੇ ਯਾਰ 
ਗਰੀਬ ਦਾ 

Friday, 24 August 2012

ਧੀਆਂ ਧਿਆਣੀਆਂ

ਇਹ ਪੀੜਾਂ ਮਾਏ ਨੀ ਮੈਨੂੰ 
ਵਾਂਗਰ ਧੀਆਂ ਧਿਆਣੀਆਂ 
ਲਗਦੀਆਂ ਨੇ 
ਕੁਝ ਪਿੰਡ ਦੀਆਂ ਤੇ ਕਈ ਬਾਬਲ ਜਾਈਆਂ
ਕਈ ਨਿਆਣੀਆਂ ਤੇ ਕੁਝ ਸਿਆਣੀਆਂ
ਲੱਗਦੀਆਂ ਨੇ 
ਗੋਲੀਆਂ ਨਾਂ ਕੋਈ ਆਖੋ ਸੂਂ
ਸਈਓ ਨੀ ਮੇਰੇ ਵੱਲ ਦੀਓ
ਕੁਝ ਦੇਵੀਆਂ ਤੇ ਕਈ ਰਾਣੀਆਂ 
ਲੱਗਦੀਆਂ ਨੇ 
ਸਜਦੇ ਕਰ ਕਰ ਰੂਹ ਨੀ ਰੱਜਦੀ 
ਮਸਤਾਨੇ ਯਾਰ ਜਹੀਆਂ ਨੂੰ 
ਕਈ ਲਾਡੀ ਤੇ ਕੁਝ ਧੁਰ ਦੀਆਂ 
ਬਾਣੀਆਂ ਲੱਗਦੀਆਂ ਨੇ 
IF LIKE OR DISLIKE
PLEASE REPORT ME
09653636965

Monday, 4 June 2012

ਜਿੰਦਗੀ ਤੋਂ ਇਤਬਾਰ

ਕਦੇ -ਕਦੇ ਜਿੰਦਗੀ ਤੋਂ ਇਤਬਾਰ ਜਿਹਾ ਮਰ ਜਾਂਦਾ ਏ 
ਜਦੋਂ ਕਿਤੇ ਕੋਈ ਆਪਣਾ ਹੀ ਹਥ ਜਖਮਾਂ ਤੇ ਧਰ ਜਾਂਦਾ ਏ 
ਰੱਬਾ ਵੇ ! ਦੱਸ ਕੀ ਕਰੀਏ ਮਸਤਾਨੇ ਵਰਗੇ ਯਾਰਾਂ ਦਾ 
ਲੋੜ ਪੈਣ ਤੇ ਹਰ ਕੋਈ ਲਾਡੀ   ਖੁਦਗਰਜ਼ੀ ਕਰ ਜਾਂਦਾ ਏ 
...............
ਲਗਦੇ ਸੀ ਮਾਏਂ ਜੇਹੜੇ ਸਾਹਾਂ ਨਾਲ ਦੇ 
ਅੱਜ ਸਾਡੇ ਸਿਵੇ ਦੀ   ਸੁਆਹ ਭਾਲਦੇ 
ਮਸਤਾਨੇ ਯਾਰਾਂ ਪਿਛੇ ਛਡਕੇ ਖੁਦਾਈਆਂ 
ਲਾਡੀ ਬੈਠ ਗਏ ਆਂ ਜਿੰਦ ਐਵੇਂ ਗਾਲਕੇ 

Thursday, 24 May 2012

ਰੱਬ ਕੋਲੋਂ ਜਦ ਵੀ ਮੰਗਣ ਲਗੇਂ ਸਾਡੇ ਹੱਕ "ਚ ਤੰਗੀਆਂ ਹੋਰ ਮੰਗੀ

ਰੱਬ ਕੋਲੋਂ ਜਦ ਵੀ ਮੰਗਣ ਲਗੇਂ
ਸਾਡੇ ਹੱਕ "ਚ ਤੰਗੀਆਂ ਹੋਰ ਮੰਗੀ                  
ਜੇਹੜੀਆਂ ਤੰਗੀਆਂ ਤੂੰ ਦਿਤੀਆਂ 
ਸਾਡਾ ਓਹਨਾਂ ਨਾਲ ਤਾਂ ਸਰਦਾ ਨੀ 
"ਮਸਤਾਨੇ -ਯਾਰ"  ਨੂੰ ਜੀਹਨਾਂ ਨੇ ਸੀ 
ਛਡਿਆ "ਲਾਡੀ" ਓਜੜ ਰਾਹਾਂ ਤੇ 
ਅੱਜ ਓਹਨਾਂ ਦੀ ਵੀ ਦੁਨੀਆਂ ਦੇ 
ਵਿਚ ਬਾਂਹ ਕੋਈ ਫੜਦਾ ਨੀ 
........................
ਕਿਤੇ -ਕਿਤੇ ਵਕਤ 
ਕਿਤੇ -ਕਿਤੇ ਇਨਸਾਨ 
ਬਦਲ ਜਾਂਦੇ ਨੇ 
ਕਦੇ -ਕਦੇ ਤਲਵਾਰ                                    
ਕਦੇ -ਕਦੇ ਮਿਆਨ 
ਬਦਲ ਜਾਂਦੇ ਨੇ 

"ਮਸਤਾਨੇ -ਯਾਰ ਕਦੋਂ ਦੇ 
ਮਾਰ ਜਾਂਦੇ "ਲਾਡੀ "
ਕਦੇ ਕਬਰਾਂ ਕਦੇ ਸਮਸ਼ਾਨ 
ਬਦਲ ਜਾਂਦੇ ਨੇ 
................
ਕਦੇ -ਕਦੇ ਇੰਝ ਲਗਦਾ 
ਤੂੰ ਅੱਜ ਵੀ ਓਹੀ ਏਂ
ਅਗਲੇ ਪਲ  ਇੰਝ ਲਗਦਾ 
ਨਹੀ ਤੂੰ ਤਾਂ ਹੋਰ ਕੋਈ ਏਂ 
ਵੇ ਸਾਨੂੰ ਜੇਹੜੀ ਕੈਦ ਬੋਲੀ                                               
ਮੇਹਰਬਾਨੀ ਤੇਰੀ ਹੋਈ ਏ 
"ਮਸਤਾਨੇ -ਯਾਰਾ" ਲੇਖੇ ਤਕਦੀਰਾਂ ਦੇ 
"ਲਾਡੀ" ਬਾਝੋਂ ਕਿਧਰੇ ਨਾ ਢੋਈ ਏ 
................
ਹਾਦਸਿਆਂ ਤੋਂ ਉਰੇ ਜਿੰਦਗੀ ਵੀ 
ਕਦੀ ਜਿੰਦਗੀ ਨਹੀ ਹੁੰਦੀ 
ਜਿੰਦਗੀ ਤੋਂ ਪਰੇ ਹਾਦਸੇ ਵੀ 
ਹਾਦਸੇ ਨਹੀ ਹੁੰਦੇ 
...............
ਜਦ ਕਿਤੇ ਵੀ ਰੱਬ ਦਾ 
ਜ਼ਿਕਰ ਆਉਂਦਾ ਸੀ 
ਤੇ ਮੈ ਤੇਰਾ ਹੀ ਨਾਂ ਲੈਂਦਾ ਸੀ 
ਹੁਣ "ਮਸਤਾਨੇ -ਯਾਰਾ "ਰੱਬ 
ਦਾ ਜ਼ਿਕਰ ਆਵੇ ਤਾਂ ਮੈ 
ਚੁੱਪ ਹੋ ਜਾਂਦਾ ਹਾਂ 
.............
ਕਈ "ਮਸਤਾਨੇ -ਯਾਰਾਂ "ਖਾਤਰ 
ਦੁਨੀਆਂ; ਕਈ ਦੁਨੀਆਂ ਖਾਤਰ 
ਹਰ ਰਿਸ਼ਤਾ ਤੋੜ ਜਾਂਦੇ ਨੇ                              
ਔਖੀ ਘੜੀ ਨਾ ਦੇਖਣ ਦੇਵੀਂ 
ਵੇ ਸਾਈਆਂ 
ਔਖੇ ਵੇਲੇ ਫਰਿਸ਼ਤੇ ਵੀ" ਲਾਡੀ "
ਮੁਖ ਮੋੜ ਜਾਂਦੇ ਨੇ 
............
ਮੈਂ ਲਿਖਦਾ ਹਾਂ 
ਸਵੈ -ਤ੍ਰਿਪਤੀ ਲਈ
ਐਪਰ ਜਾਪੇ ਮੇਰੇ ਹਰਫ਼ 
ਇੰਨਬਿੰਨ ਤੇਰੇ ਤੇ 
ਢੁਕਦੇ ਨੇ 
ਇੱਕ -ਇੱਕ ਬੰਧ 
"ਮਸਤਾਨੇ -ਯਾਰ "ਤੇਰੇ ਹੀ 
ਨਾਂ ਬੋਲੇ 
ਪਤਾ ਨਹੀ ਕਿਓਂ ਐਬ 
ਮੇਰੇ ਆਹ "ਲਾਡੀ "
ਲੋਕਾਂ ਨੂੰ ਦੁਖਦੇ ਨੇ                                          IF U LIKE OR DISLIKE CALL ME 
                                                                  09653636965

Tuesday, 22 May 2012

ਨਸੀਬ ਦੇ ਨਸੀਬ

 ਜੇ ਮੰਨਿਆ ਤੇਰੇ ਨਸੀਬ ਦੇ ਨਸੀਬ ਬਾਹਲੇ ਆਂ 
 ਜਾਹ ਫੇਰ ਅਸੀਂ ਵੀ  ਸਿਰੜੀ ਸਲੀਬ ਵਾਲੇ ਆਂ  
...
ਤੇਰੀ ਝੂਠ ਦੀ ਅੱਜਕੱਲ ਥਾਂ -ਥਾਂ ਕਦਰ ਪਵੇ 
 ਸਾਡੇ ਸਚ ਨੂੰ ਵੀ ਤਾਂ  ਪੈਂਦੇ ਜ਼ਰੀਬ ਬਾਹਲੇ ਆ 
...
ਅਸੀਂ ਮੋਇਆਂ ਦੇ ਹੱਕ ਚ ਐਨੀ ਦੇਰ ਕੌਣ ਖੜੇ 
ਤੇਰੇ ਸ਼ਹਿਰ ਚ ਤਾਂ ਤੇਰੇ ਹੀ ਹਬੀਬ ਬਾਹਲੇ ਆਂ 
....
ਸਾਡੇ ਇਸ਼ਕ ਦੇ ਚੰਦਰੇ ਮਰਜਾਂ ਨੂੰ ਦੱਸ  ਕੌਣ ਪੁੱਗੇ 
ਆਖਣ ਨੂੰ ਤਾਂ ਐਥੇ ਹੁਣ ਵੀ ਤਬੀਬ ਬਾਹਲੇ ਆਂ  
....
ਸੁਣਿਆਂ ਤੂੰ  ਜਿਸਮਾਂ ਦੇ ਵਣਜ ਕਰਿਆ ਕਰਦੈਂ 
ਅਸੀਂ ਤਾਂ ਰੂਹਾਂ ਦੇ ਹੀ ਧੁਰੋਂ ਕਰੀਬ ਬਾਹਲੇ ਆਂ  
....
ਤੇਰੀ  ਉਠਣੀ-ਬੇਹਣੀ ਚਿਰਾਂ ਤੋ ਪਛਮ ਦੀ ਹੋਗੀ 
ਅਸੀਂ ਤਾਂ ਅਜੇ ਵੀ ਪੰਜਾਬੀ ਅਦੀਬ ਬਾਹਲੇ ਆਂ 
....
ਤੇਰੀਆਂ ਤਰੱਕੀਆਂ ਦੇ ਹਦਾਂ- ਬੰਨੇ ਕੋਈ ਨਾ ਰਹੇ 
ਅਸੀਂ ਤਾਂ ਹਾਲੇ ਵੀ ਕੱਲੇ ਕੋਰੇ ਤੇਹ੍ਜ਼ੀਬ ਵਾਲੇ ਆਂ 
.....
ਮੁਕਦੀ ਗੱਲ ਰੱਬ ਤੋਂ ਡਰਿਆ ਕਰ" ਮਸਤਾਨੇ ਯਾਰਾ " 
ਜੀਹਦੇ ਰੰਗ ਵੀ" ਲਾਡੀ" ਸੁਣਿਆ ਅਜੀਬ ਬਾਹਲੇ ਆ 

if like or dislike call me 09653636965

Friday, 9 March 2012

ਹਥਕੜੀਆਂ ਤਾਂ ਛਲੇ ਹੋ ਗਏ

ਜੋਬਨ -ਰੁੱਤੇ ਭਰੇ -ਭਰਾਏ
ਵੀ ਅਸੀਂ ਖਾਲੀ ਪੱਲੇ ਹੋ ਗਏ            
.
ਸ਼ਰੀਕ ਸੀ ਦੁਨੀਆਂ ਸਾਡੀ ਵੀ 
ਘੜੀ -ਪਲ "ਚ ਕੱਲੇ ਹੋ ਗਏ 
.
ਅਰਸ਼ ਦੇ ਪ੍ਰਤੀਬਿੰਬ  ਸਾਂ ਕਦੀ 
ਹੁਣ ਫਰਸ਼ ਦੇ ਥੱਲੇ ਹੋ ਗਏ 
.
ਮਾੜੇ ਨਹੀ ਸਾਂ ਐਨੇ ਵੀ ਕਦੇ 
ਜਿੰਨੇ ਗਲੀਆਂ ਦੇ ਦੱਲੇ ਹੋ ਗਏ 
.
ਪੀੜਾਂ ਦੇ ਲੜ ਲਾਕੇ ਸਾਨੂੰ 
ਸਜਣ ਲੋਕਾਂ ਵੱਲੇ ਹੋ ਗਏ 
.
ਜਦ ਵੀ ਰੋਏ ਨੈਣ ਨੀ ਮਾਏਂ 
ਦੁਖ ਵੀ ਦੂਣ  ਸਵਲੇ ਹੋ ਗਏ                         
.
ਖੈਰ -ਖਬਰ ਨਾ ਆਈ ਕੋਈ 
ਮੋਏ ਕਬੂਤਰ ਘੱਲੇ ਹੋ ਗਏ 
.
ਕਿਥੇ ਸਾਂਭ ਨਿਸ਼ਾਨੀ ਰਖੀਏ
ਹਥਕੜੀਆਂ ਤਾਂ ਛਲੇ ਹੋ ਗਏ 
.
'ਮਸਤਾਨੇ -ਯਾਰਾਂ " ਬਾਝੋਂ "ਲਾਡੀ "
ਗੀਤ ਵੀ ਰੁਖ਼ੜੇ -ਝੱਲੇ ਹੋ ਗਏ 

Sunday, 5 February 2012

ਮੱਕੇ ਵੱਲ ਪਿਠ

ਓਹ ਮੱਕੇ ਵੱਲ ਪਿਠ ਕਰੇਂਦੇ 
ਜੇਹੜੇ ਇਸ਼ਕ਼ ਦਾ ਹੱਜ ਕਰੇਂਦੇ ਹੂ                                             
ਨਮਾਜ਼ -ਨਿਆਜਾਂ ;ਇਲਮ -ਕਿਤੇਬਾਂ
ਕਦੀ ਮੂਲ ਨਾਂ ਪੱਜ ਕਰੇਂਦੇ ਹੂ 
"ਮਸਤਾਨੇ -ਯਾਰ "ਨੂੰ ਸਜਦੇ ਕੀਤਿਆਂ
"ਲਾਡੀ "" ਸਾਈ  " ਦਾ ਰੱਜ ਕਰੇਂਦੇ ਹੂ 
ਕੋਠੇ ਚੜ ਜੋ ਬਾਂਗਾਂ ਦੇਂਦੇ " ਬੁੱਲਿਆ "
ਓਹ ਹਸ਼ਰ ਨੂੰ ਲੱਜ ਮਰੇਂਦੇ ਹੂ 

Thursday, 2 February 2012

ਟਾਂਵੇਂ -ਟਾਂਵੇਂ ਬੰਦੇ

ਅੱਜਕੱਲ ਤੇਰੀ ਦੁਨੀਆਂ ਦੇ 
ਹਲਾਤ "ਫਰੀਦਾ "ਮੰਦੇ ਨੇ 
ਬਹੁਤੇ ਤਾਂ ਹੁਣ ਰਾਖਸ਼ ਹੋਗੇ 
ਟਾਂਵੇਂ -ਟਾਂਵੇਂ ਬੰਦੇ ਨੇ 
ਬਾਲ ਗਲੀ ਭੁਖੇ -ਨੰਗੇ 
ਤੀਰਥ ਢੋਂਦੇ ਚੰਦੇ ਨੇ 
ਸਚ ਨੂੰ ਫਾਂਸੀ ਚੜਦੇ ਵੇਖਾਂ 
ਫਰਜਾਂ ਦੇ ਗਲ ਫੰਦੇ ਨੇ 
"ਸਾਈਆਂ "ਦੇ ਨਾਂ ਠਗੀਆਂ ਕਰਦੇ 
ਵੰਨ -ਸਵੰਨੇ ਧੰਦੇ ਨੇ
'ਮਸਤਾਨੇ -ਯਾਰ " ਸੁਨਖੇ ਕੀ ਕਰੀਏ 
ਜੇਹੜੇ ਅਮਲਾਂ ਬਾਝੋਂ ਗੰਦੇ ਨੇ 

Tuesday, 10 January 2012

ਮਾਵਾਂ ਬੋਹੜ ਦੀਆਂ ਛਾਵਾਂ ਕਿਥੋਂ ਲਭ ਲਿਆਵਾ

ਇਕ ਬੇ  ਮਾਏਂ ਦੇ ਮੂੰਹੋਂ ਸੁਣਿਆ 
ਮਾਵਾਂ ਬੋਹੜ ਦੀਆਂ ਛਾਵਾਂ
ਕਿਥੋਂ ਲਭ ਲਿਆਵਾ 
ਇੱਕ ਮਾਂ ਵਾਲੇ ਦੇ ਮੂਹੋਂ ਸੁਣਿਆ 
ਆਹ ਬੁਢੀ ਮੈ ਕਿਥੇ ਛਡ ਕੇ ਆਵਾਂ 
ਕੰਮ ਦੀ ਨਾ ਕਾਰ ਦੀ ਮੈ ਕਿਥੋਂ ਖੁਆਵਾਂ
ਪਰ ਦੋਸਤੋ ਦੁਨੀਆਂ ਵਿਚ ਸਬ ਕੁਝ ਮਿਲ ਜਾਂਦਾ ਪਰ ਇੱਕ ਮਾਂ ਹੀ ਨਹੀ ਮਿਲਦੀ ਜੋ ਸਾਡੇ ਲਖਾਂ ਗੁਨਾਹਾਂ ਨੂੰ ਵੀ ਮਾਫ਼ ਕਰਕੇ ਸਾਨੂੰ ਸੀਨੇ ਨਾਲ 
ਲਾਉਂਦੀ ਹੈ ,ਕਬਰਾਂ ਤੀਕ ਤੇ ਕਬਰਾਂ ਵਿਚ ਪਈ ਵੀ ਸਾਡੀ ਖੈਰ ਮੰਗਦੀ ਹੈ .ਕੁਰਾਨੇ -ਪਾਕ ਵਿਚ ਦਰਜ਼ ਹੈ ਕੀ ਅੱਲਾ ਨੇ ਹਰ ਥਾਂ ਤੇ ਖੁਦ ਪੂਰਾ 
ਨਾ ਆਉਣ ਕਰਕੇ ਦੁਨੀਆਂ ਤੇ ਵਧ ਤੋਂ ਵਧ ਮਾਵਾਂ ਬਣਾਈਆਂ ਤੇ ਆਪਣੀ ਕੁਲ ਕਾਯਨਾਤ ਮਾਵਾਂ ਲੇਖੇ ਲਾਕੇ ਖੁਦ ਮਾਵਾਂ ਦੇ ਪੈਰਾਂ ਵਿਚ ਨਤਮਸਤਕ ਹੋ ਗਿਆ 
ਤੇ ਅਸੀਂ ਖੁਦਗਰਜ਼ੀ ਦੇ ਆਲਮ ਵਿਚ ਮਾਵਾਂ ਨੂੰ ਠੋਕਰਾਂ ਵਿਚ ਲਈ ਫਿਰਦੇ ਹਾਂ .ਇੱਕ ਮਾਂ ਲਈ ਔਲਾਦ ਤੋਂ ਵਧਕੇ ਕੁਝ ਨਹੀ ਹੁੰਦਾ ,ਓਸ ਲਈ ਓਹ ਹਮੇਸ਼ਾ ਤੇਰੀ 
ਆਈ ਮੈ ਮਰਜਾਂ .ਬਕੌਲ ਇੱਕ ਕਹਾਵਤ "ਤ੍ਰੀਮਤ ਰੋਵੇ ਤਿਨ ਵਾਰ ,ਮਾਤਾ ਰੋਵੇ ਜਨਮ -ਜਨਮ "ਮਤਲਬ ਕੇ ਘਰਵਾਲੀ ਜਾਂ ਕੋਈ ਹੋਰ ਨਜਦੀਕੀ ਇੱਕ ਦੋ ਵਾਰ 
ਰੋਕੇ ਚੁੱਪ ਕਰ ਜਾਂਦਾ ਹੈ ਪਰ ਮਾਂ ਔਲਾਦ ਦਾ ਟੁਰ ਜਾਣਾ ਕਬਰਾਂ ਤਕ ਨਾਲ ਲੈ ਕੇ ਜਾਂਦੀ ਹੈ 
ਮੈਨੂੰ ਮੇਰੀ ਮਾਂ ਨਾਲ ਅੰਤਾਂ ਦਾ ਮੋਹ ਹੈ ,ਦਿਲ ਦੀ ਗਲ ਹੈ ਕੇ ਮੈ ਮੇਰੀ ਮਾਂ ਤੋਂ ਵਧ ਕਿਸੇ ਤੀਰਥ ਨੂੰ  ਤਰਜੀਹ ਨਹੀ ਦਿਤੀ .ਬਸ ਮੇਰੀ ਮਾਂ ਹੈ ਤਾਂ ਓਸ ਖੁਦਾ ਦੀਆਂ ਹਜ਼ਾਰੋੰ 
ਹਜ਼ਾਰ ਨੇਹ੍ਮ੍ਤਾਂ ਨੇ .ਥੋਨੂੰ ਵੀ ਮਾਂ ਨਾਲ ਵਧ ਤੋਂ ਵਧ ਪਿਆਰ ਹੋਵੇ ਜੇਹੜੀ ਸਵੇਰ ਤੋਂ ਆਥਣ ਤੀਕ ਥੋਡੀ ਘਰ ਵਾਪਸੀ ਦੀ ਰਾਹ ਨੇਕ ਦੁਆ ਨਾਲ ਮੰਗਦੀ ਹੈ 
ਸ਼ਾਲਾ !ਸਭ ਦੀਆਂ ਮਾਵਾਂ ਸਲਾਮਤ ਰਖੀ
                    ਆਮੀਨ

'

Monday, 9 January 2012