Thursday, 2 February 2012

ਟਾਂਵੇਂ -ਟਾਂਵੇਂ ਬੰਦੇ

ਅੱਜਕੱਲ ਤੇਰੀ ਦੁਨੀਆਂ ਦੇ 
ਹਲਾਤ "ਫਰੀਦਾ "ਮੰਦੇ ਨੇ 
ਬਹੁਤੇ ਤਾਂ ਹੁਣ ਰਾਖਸ਼ ਹੋਗੇ 
ਟਾਂਵੇਂ -ਟਾਂਵੇਂ ਬੰਦੇ ਨੇ 
ਬਾਲ ਗਲੀ ਭੁਖੇ -ਨੰਗੇ 
ਤੀਰਥ ਢੋਂਦੇ ਚੰਦੇ ਨੇ 
ਸਚ ਨੂੰ ਫਾਂਸੀ ਚੜਦੇ ਵੇਖਾਂ 
ਫਰਜਾਂ ਦੇ ਗਲ ਫੰਦੇ ਨੇ 
"ਸਾਈਆਂ "ਦੇ ਨਾਂ ਠਗੀਆਂ ਕਰਦੇ 
ਵੰਨ -ਸਵੰਨੇ ਧੰਦੇ ਨੇ
'ਮਸਤਾਨੇ -ਯਾਰ " ਸੁਨਖੇ ਕੀ ਕਰੀਏ 
ਜੇਹੜੇ ਅਮਲਾਂ ਬਾਝੋਂ ਗੰਦੇ ਨੇ 

No comments:

Post a Comment