Monday, 9 January 2012

ਮਾਵਾਂ ਬੋਹੜ ਦੀਆਂ ਛਾਵਾਂ ਕਿਥੋਂ ਲਭ ਲਿਆਵਾ

ਇਕ ਬੇ  ਮਾਏਂ ਦੇ ਮੂੰਹੋਂ ਸੁਣਿਆ 
ਕਿਥੋਂ ਲਭ ਲਿਆਵਾ 
ਇੱਕ ਮਾਂ ਵਾਲੇ ਦੇ ਮੂਹੋਂ ਸੁਣਿਆ 
ਆਹ ਬੁਢੀ ਮੈ ਕਿਥੇ ਛਡ ਕੇ ਆਵਾਂ 
ਕੰਮ ਦੀ ਨਾ ਕਾਰ ਦੀ ਮੈ ਕਿਥੋਂ ਖੁਆਵਾਂ
ਪਰ ਦੋਸਤੋ ਦੁਨੀਆਂ ਵਿਚ ਸਬ ਕੁਝ ਮਿਲ ਜਾਂਦਾ ਪਰ ਇੱਕ ਮਾਂ ਹੀ ਨਹੀ ਮਿਲਦੀ ਜੋ ਸਾਡੇ ਲਖਾਂ ਗੁਨਾਹਾਂ ਨੂੰ ਵੀ ਮਾਫ਼ ਕਰਕੇ ਸਾਨੂੰ ਸੀਨੇ ਨਾਲ 
ਲਾਉਂਦੀ ਹੈ ,ਕਬਰਾਂ ਤੀਕ ਤੇ ਕਬਰਾਂ ਵਿਚ ਪਈ ਵੀ ਸਾਡੀ ਖੈਰ ਮੰਗਦੀ ਹੈ .ਕੁਰਾਨੇ -ਪਾਕ ਵਿਚ ਦਰਜ਼ ਹੈ ਕੀ ਅੱਲਾ ਨੇ ਹਰ ਥਾਂ ਤੇ ਖੁਦ ਪੂਰਾ 
ਨਾ ਆਉਣ ਕਰਕੇ ਦੁਨੀਆਂ ਤੇ ਵਧ ਤੋਂ ਵਧ ਮਾਵਾਂ ਬਣਾਈਆਂ ਤੇ ਆਪਣੀ ਕੁਲ ਕਾਯਨਾਤ ਮਾਵਾਂ ਲੇਖੇ ਲਾਕੇ ਖੁਦ ਮਾਵਾਂ ਦੇ ਪੈਰਾਂ ਵਿਚ ਨਤਮਸਤਕ ਹੋ ਗਿਆ 
ਤੇ ਅਸੀਂ ਖੁਦਗਰਜ਼ੀ ਦੇ ਆਲਮ ਵਿਚ ਮਾਵਾਂ ਨੂੰ ਠੋਕਰਾਂ ਵਿਚ ਲਈ ਫਿਰਦੇ ਹਾਂ .ਇੱਕ ਮਾਂ ਲਈ ਔਲਾਦ ਤੋਂ ਵਧਕੇ ਕੁਝ ਨਹੀ ਹੁੰਦਾ ,ਓਸ ਲਈ ਓਹ ਹਮੇਸ਼ਾ ਤੇਰੀ 
ਆਈ ਮੈ ਮਰਜਾਂ .ਬਕੌਲ ਇੱਕ ਕਹਾਵਤ "ਤ੍ਰੀਮਤ ਰੋਵੇ ਤਿਨ ਵਾਰ ,ਮਾਤਾ ਰੋਵੇ ਜਨਮ -ਜਨਮ "ਮਤਲਬ ਕੇ ਘਰਵਾਲੀ ਜਾਂ ਕੋਈ ਹੋਰ ਨਜਦੀਕੀ ਇੱਕ ਦੋ ਵਾਰ 
ਰੋਕੇ ਚੁੱਪ ਕਰ ਜਾਂਦਾ ਹੈ ਪਰ ਮਾਂ ਔਲਾਦ ਦਾ ਟੁਰ ਜਾਣਾ ਕਬਰਾਂ ਤਕ ਨਾਲ ਲੈ ਕੇ ਜਾਂਦੀ ਹੈ 
ਮੈਨੂੰ ਮੇਰੀ ਮਾਂ ਨਾਲ ਅੰਤਾਂ ਦਾ ਮੋਹ ਹੈ ,ਦਿਲ ਦੀ ਗਲ ਹੈ ਕੇ ਮੈ ਮੇਰੀ ਮਾਂ ਤੋਂ ਵਧ ਕਿਸੇ ਤੀਰਥ ਨੂੰ  ਤਰਜੀਹ ਨਹੀ ਦਿਤੀ .ਬਸ ਮੇਰੀ ਮਾਂ ਹੈ ਤਾਂ ਓਸ ਖੁਦਾ ਦੀਆਂ ਹਜ਼ਾਰੋੰ 
ਹਜ਼ਾਰ ਨੇਹ੍ਮ੍ਤਾਂ ਨੇ .ਥੋਨੂੰ ਵੀ ਮਾਂ ਨਾਲ ਵਧ ਤੋਂ ਵਧ ਪਿਆਰ ਹੋਵੇ ਜੇਹੜੀ ਸਵੇਰ ਤੋਂ ਆਥਣ ਤੀਕ ਥੋਡੀ ਘਰ ਵਾਪਸੀ ਦੀ ਰਾਹ ਨੇਕ ਦੁਆ ਨਾਲ ਮੰਗਦੀ ਹੈ 
ਸ਼ਾਲਾ !ਸਭ ਦੀਆਂ ਮਾਵਾਂ ਸਲਾਮਤ ਰਖੀ
                    ਆਮੀਨ





'

No comments:

Post a Comment