Friday, 24 August 2012

ਧੀਆਂ ਧਿਆਣੀਆਂ

ਇਹ ਪੀੜਾਂ ਮਾਏ ਨੀ ਮੈਨੂੰ 
ਵਾਂਗਰ ਧੀਆਂ ਧਿਆਣੀਆਂ 
ਲਗਦੀਆਂ ਨੇ 
ਕੁਝ ਪਿੰਡ ਦੀਆਂ ਤੇ ਕਈ ਬਾਬਲ ਜਾਈਆਂ
ਕਈ ਨਿਆਣੀਆਂ ਤੇ ਕੁਝ ਸਿਆਣੀਆਂ
ਲੱਗਦੀਆਂ ਨੇ 
ਗੋਲੀਆਂ ਨਾਂ ਕੋਈ ਆਖੋ ਸੂਂ
ਸਈਓ ਨੀ ਮੇਰੇ ਵੱਲ ਦੀਓ
ਕੁਝ ਦੇਵੀਆਂ ਤੇ ਕਈ ਰਾਣੀਆਂ 
ਲੱਗਦੀਆਂ ਨੇ 
ਸਜਦੇ ਕਰ ਕਰ ਰੂਹ ਨੀ ਰੱਜਦੀ 
ਮਸਤਾਨੇ ਯਾਰ ਜਹੀਆਂ ਨੂੰ 
ਕਈ ਲਾਡੀ ਤੇ ਕੁਝ ਧੁਰ ਦੀਆਂ 
ਬਾਣੀਆਂ ਲੱਗਦੀਆਂ ਨੇ 
IF LIKE OR DISLIKE
PLEASE REPORT ME
09653636965

No comments:

Post a Comment