Friday, 9 March 2012

ਹਥਕੜੀਆਂ ਤਾਂ ਛਲੇ ਹੋ ਗਏ

ਜੋਬਨ -ਰੁੱਤੇ ਭਰੇ -ਭਰਾਏ
ਵੀ ਅਸੀਂ ਖਾਲੀ ਪੱਲੇ ਹੋ ਗਏ            
.
ਸ਼ਰੀਕ ਸੀ ਦੁਨੀਆਂ ਸਾਡੀ ਵੀ 
ਘੜੀ -ਪਲ "ਚ ਕੱਲੇ ਹੋ ਗਏ 
.
ਅਰਸ਼ ਦੇ ਪ੍ਰਤੀਬਿੰਬ  ਸਾਂ ਕਦੀ 
ਹੁਣ ਫਰਸ਼ ਦੇ ਥੱਲੇ ਹੋ ਗਏ 
.
ਮਾੜੇ ਨਹੀ ਸਾਂ ਐਨੇ ਵੀ ਕਦੇ 
ਜਿੰਨੇ ਗਲੀਆਂ ਦੇ ਦੱਲੇ ਹੋ ਗਏ 
.
ਪੀੜਾਂ ਦੇ ਲੜ ਲਾਕੇ ਸਾਨੂੰ 
ਸਜਣ ਲੋਕਾਂ ਵੱਲੇ ਹੋ ਗਏ 
.
ਜਦ ਵੀ ਰੋਏ ਨੈਣ ਨੀ ਮਾਏਂ 
ਦੁਖ ਵੀ ਦੂਣ  ਸਵਲੇ ਹੋ ਗਏ                         
.
ਖੈਰ -ਖਬਰ ਨਾ ਆਈ ਕੋਈ 
ਮੋਏ ਕਬੂਤਰ ਘੱਲੇ ਹੋ ਗਏ 
.
ਕਿਥੇ ਸਾਂਭ ਨਿਸ਼ਾਨੀ ਰਖੀਏ
ਹਥਕੜੀਆਂ ਤਾਂ ਛਲੇ ਹੋ ਗਏ 
.
'ਮਸਤਾਨੇ -ਯਾਰਾਂ " ਬਾਝੋਂ "ਲਾਡੀ "
ਗੀਤ ਵੀ ਰੁਖ਼ੜੇ -ਝੱਲੇ ਹੋ ਗਏ 

No comments:

Post a Comment