ਰੱਬ ਸੋਹਣਾ ਤੈਨੂੰ ਆਪੇ ਪਰਖੇ ,ਸਾਡਾ ਕੰਮ ਸੀ ਚਾਹੁਣਾ ਵੇ
ਸਾਡੇ ਲੇਖਾਂ ਦੇ ਵਿਚ ਲਿਖਿਆ ਨੀ ਸੀ ਤੇਰਾ ਹਿੱਜਰ ਹੰਢਾ ਉਣਾ ਵੇ
ਅਖੀਆਂ ਦੇ ਵਸ ਰਹਿਣ ਵਾਲਿਆ ਹੁਣ ਕਿਓਂ ਯਾਦਾਂ 'ਚੋਂ ਵਿੱਸਰ ਗਿਆ
ਸੱਜਣਾਂ ਦੀ ਗੱਲ ਇਕ ਪਾਸੇ ਤੇਰਾ ਵੈਰੀਆਂ 'ਚੋਂ ਮੁੱਕ ਜ਼ਿਕਰ ਗਿਆ
.....
ਸਧਰਾਂ ਦੇ ਲੜ ਲਾਕੇ ਦਿਲ ਨੂੰ ਕਚਿਆਂ ਵਾਂਗਰ ਖੁਰਦੇ ਰਹੇ
ਅਸੀਂ ਤੇਰੀ ਖਾਤਰ ਜਿਨਾ ਸੋਚਦੇ ਰਹੇ ਤੂੰ ਓਨਾ ਹੀ ਬੇਫਿਕਰ ਰਿਹਾ
ਅਖੀਆਂ ਦੇ ...................... .............. ............. ........
.........
ਜਦ ਕਿਧਰੇ ਕੋਈ ਮਿਲਦਾ ਵੇ ਸਾਡੇ ਹੌਲ ਕਾਲਜੇ ਪੈਂਦੇ ਨੇ
ਸਾਨੂੰ ਵੀ ਕੋਈ ਪੁਛ ਕੇ ਵੇਖੇ ਅਸੀਂ ਕਿਵੇਂ ਵਿਛੋੜਾ ਸਹਿੰਦੇ ਵੇ
ਖਿੜਿਆ ਫੁੱਲ ਬਹਾਰਾਂ ਕਿਵੇਂ ਬਿਨ ਝਖੜਆਂ ਦੇ ਬਿਖਰ ਗਿਆ
ਅਖੀਆਂ ਦੇ .......... ............. ........... ................... ..
........
ਹਸਣਾ ਤਾਂ ਅਸੀਂ ਭੁੱਲੇ ਨਹੀ ਤੇਰੇ ਲੋਕੇ ਹਸਣ ਨਹੀ ਦੇਂਦੇ ਵੇ
ਰੰਨ ਰੰਡੇਪਾ ਕੱਟ ਲੈਂਦੀ ਜਿਵੇਂ ਲੋਕ ਕੱਟਣ ਨਹੀ ਦੇਂਦੇ ਵੇ
ਗੀਤ ਲਿਖੂਂ ਮਸਤਾਨੇ ਯਾਰ ਤੇਰੇ ਮੈਂ ਜਿਓੰਦਾ ਵੇ ਜਦ ਤੀਕਰ ਰਿਹਾ
ਅਖੀਆਂ ਦੇ .......... ........... .............. ................ .




