ਮੈਂ ਓਨਾ ਹੀ ਗੁਆਚਦਾ ਰਿਹਾ ਹੈ
ਜਿੰਨੀ ਕੋਸ਼ਿਸ਼ ਕੀਤੀ ਮੈਂ ਉਸਨੁ ਲਭਣ ਦੀ
ਪੈੜਾਂ ਦੇ ਵਿਰਲਾਪ ਮੈਥੋਂ ਜਰੇ ਨਹੀ ਜਾਂਦੇ
ਹੁਣ ਕੋਸ਼ਿਸ਼ ਨਹੀ ਕਰਦਾ ਉਸਦੀ ਪੈੜ ਨੱਪਣ ਦੀ
ਇੱਕ ਆਦਤ ਹੈ ਮਸਤਾਨੇ -ਯਾਰ ਨੂੰ ਜੋ ਛੁੱਟਦੀ ਨਹੀ
ਓਹਦੇ ਪਿੰਡ ਦੀਆਂ ਗਲੀਆਂ ਯਬਣ ਦੀ
.........
ਜੇਹੜਾ ਜਾਲ ਵਿਛਾਇਆ ਸੀ ਮੇਰੇ ਦੁਸ਼ਮਣਾਂ ਨੇ
ਓਸ ਜਾਲ ਦੇ ਰਾਖੇ ਮੇਰੇ ਯਾਰ ਨਿਕਲੇ
ਕੀ ਲੈਣਾ ਸੀ ਫੇਰ ਮੈਂ ਅਜਾਦ ਹੋਕੇ ਵੀ
"ਮਸਤਾਨੇ -ਯਾਰ " ਹੀ ਜਦੋਂ ਗਦਾਰ ਨਿਕਲੇ
...........
ਜਦੋਂ ਵਕ਼ਤ ਬੰਦੇ ਤੇ ਪੈ ਜਾਂਦਾ
ਫੇਰ ਕੀ ਤੋਂ ਕੀ ਕਰਨਾ ਪੈ ਜਾਂਦਾ
ਸ਼ੇਰਾਂ ਦੇ ਜਿਗਰੇ ਰਖਣ ਵਾਲਾ ਵੀ
ਆਖਰ ਨੂੰ ਢਹਿੰਦਾ ਢਹਿ ਜਾਂਦਾ
"ਮਸਤਾਨੇ -ਯਾਰਾ "ਮਾਣ ਨਾ ਕਰੀਏ
ਦੌਲਤ ਸ਼ੁਹਰਤ ਦਾ
ਇਹ ਨਾਲ ਜਾਂਦੀ ਤਾਂ ਸਿਕੰਦਰੇ -ਆਜ਼ਮ
ਹੀ ਲੈ ਜਾਂਦਾ
..........
ਸਾਨੂੰ ਕਦੀ ਜਿੰਦਗੀ ਤੋਂ ਹੀ ਵੇਹਲ ਨਹੀ ਮਿਲੀ
ਵਰਨਾ ਕਦੋਂ ਦੇ ਮਰ ਜਾਂਦੇ
ਕੀ ਕਰੀਏ ਜਿੱਤਾਂ ਤੋ ਹੀ ਫੁਰਸਤ ਨਹੀ ਮਿਲੀ
ਵਰਨਾ ਕਦੋਂ ਦੇ ਬਾਜੀਆਂ ਹਰ ਜਾਂਦੇ
............
ਚੇਹਰੇ .ਮੋਹਰੇ ,ਸੂਰਤ -ਸ਼ਕਲਾਂ
ਤੇ ਹੋਰ ਪਤਾ ਨਹੀ
ਕਿੰਨਾ ਕੁਝ ਮਨਫ਼ੀ ਤੋਂ ਮਨਫ਼ੀ
ਹੁੰਦਾ ਚਲਾ ਜਾਂਦੈ
ਜਿੰਦਗੀ ਦੇ ਹਿਸਾਬ "ਚੋਂ
ਤੇ ਮੈਂ ਸੋਚਦਾਂ ਹਾਂ ਅਕਸਰ
ਬਹੁਤ ਕੁਝ ਮਨਫ਼ੀ ਵੀ ਤਾਂ
ਨਹੀ ਹੁੰਦਾ ਜਿੰਦਗੀ ਦੇ ਖਿਤਾਬ "ਚੋਂ
ਓਹ ਯਾਦਾਂ ਨੇ
ਜੋ ਸਿਵਿਆਂ ਤੱਕ
ਮਨਫ਼ੀ ਨਹੀ ਹੁੰਦੀਆਂ
ਜਿੰਦਗੀ ਦੀ ਕਿਤਾਬ "ਚੋਂ
..................




