Saturday, 1 September 2012

ਆਹਾਂ ਦੇ ਜਨਮੇ

ਚਿਰੋਕਣੇ ਤੇਰੇ ਹਾਂ                                                 
ਤੇਰੇ ਹੀ ਰਹਾਂਗੇ 
ਏਸ ਮੁਲਕ ਦੀਆਂ 
ਆਹਾਂ ਦੇ ਜਨਮੇ 
ਨੋਟਾਂ ਤੋਂ ਵੋਟਾਂ 
ਤੀਕ 
ਫ਼ਰਜ਼ਾਂ ਤੋਂ 
ਗਰਜਾਂ ਤੀਕ 
ਸੁਆਦਲੇ ਪੈਂਡਿਆ 
ਦੇ ਰਾਹੀਆਂ  ਦੇ 
ਗਾਹੇ 
ਗਰੀਬ ਹਾਂ 
ਪਰ ਜੀਣ ਦੇ 
ਜ਼ਜ੍ਬੇ ਤੋਂ 
ਸਖਣੇ ਨਹੀ 
ਨੀ ਮਾਵਾਂ ਜੇਡ ਗਰੀਬੀ 
ਹੁਣ ਦੁਆ ਨਹੀ 
ਸਰਾਪ ਦੇਦੇ ਸਾਨੂੰ 
ਖਿਲਰਨ ਦਾ 
ਸ੍ਫੈਦ੍ਪੋਸ਼ਾਂ ਦੇ ਪੈਰਾਂ 

ਚੋ ਉਠਕੇ 
ਗਲਵੇਂ ਤੀਕ 
ਹਥ ਪਾਉਣ ਦਾ 
ਮੁਲਕ ਦੇ ਮਥੇ ਲਗੇ 
ਸਫ਼ੈਦ ਕਲੰਕ ਤੋਂ                                               
ਤੋਖਲੇ ਹੈਂ ਅਸੀਂ 
ਅਸੀਂ ਭਿਖਾਰੀ ਨਹੀ 
ਸਾਡੇ ਪਸੀਨੇ ਤੋਂ 
ਪੁਛ ਕਦੀ 
ਜੋ ਮਥੇ ਤੋਂ ਤਿਲਕ ਕੇ 
ਏਡੀਆਂ ਤੀਕ 
ਪੂਜਨ ਕਰਦਾ ਹੈ 
ਲਾਡੀ ਹਰ 
ਮਸਤਾਨੇ ਯਾਰ 
ਗਰੀਬ ਦਾ