Thursday, 24 May 2012

ਰੱਬ ਕੋਲੋਂ ਜਦ ਵੀ ਮੰਗਣ ਲਗੇਂ ਸਾਡੇ ਹੱਕ "ਚ ਤੰਗੀਆਂ ਹੋਰ ਮੰਗੀ

ਰੱਬ ਕੋਲੋਂ ਜਦ ਵੀ ਮੰਗਣ ਲਗੇਂ
ਸਾਡੇ ਹੱਕ "ਚ ਤੰਗੀਆਂ ਹੋਰ ਮੰਗੀ                  
ਜੇਹੜੀਆਂ ਤੰਗੀਆਂ ਤੂੰ ਦਿਤੀਆਂ 
ਸਾਡਾ ਓਹਨਾਂ ਨਾਲ ਤਾਂ ਸਰਦਾ ਨੀ 
"ਮਸਤਾਨੇ -ਯਾਰ"  ਨੂੰ ਜੀਹਨਾਂ ਨੇ ਸੀ 
ਛਡਿਆ "ਲਾਡੀ" ਓਜੜ ਰਾਹਾਂ ਤੇ 
ਅੱਜ ਓਹਨਾਂ ਦੀ ਵੀ ਦੁਨੀਆਂ ਦੇ 
ਵਿਚ ਬਾਂਹ ਕੋਈ ਫੜਦਾ ਨੀ 
........................
ਕਿਤੇ -ਕਿਤੇ ਵਕਤ 
ਕਿਤੇ -ਕਿਤੇ ਇਨਸਾਨ 
ਬਦਲ ਜਾਂਦੇ ਨੇ 
ਕਦੇ -ਕਦੇ ਤਲਵਾਰ                                    
ਕਦੇ -ਕਦੇ ਮਿਆਨ 
ਬਦਲ ਜਾਂਦੇ ਨੇ 

"ਮਸਤਾਨੇ -ਯਾਰ ਕਦੋਂ ਦੇ 
ਮਾਰ ਜਾਂਦੇ "ਲਾਡੀ "
ਕਦੇ ਕਬਰਾਂ ਕਦੇ ਸਮਸ਼ਾਨ 
ਬਦਲ ਜਾਂਦੇ ਨੇ 
................
ਕਦੇ -ਕਦੇ ਇੰਝ ਲਗਦਾ 
ਤੂੰ ਅੱਜ ਵੀ ਓਹੀ ਏਂ
ਅਗਲੇ ਪਲ  ਇੰਝ ਲਗਦਾ 
ਨਹੀ ਤੂੰ ਤਾਂ ਹੋਰ ਕੋਈ ਏਂ 
ਵੇ ਸਾਨੂੰ ਜੇਹੜੀ ਕੈਦ ਬੋਲੀ                                               
ਮੇਹਰਬਾਨੀ ਤੇਰੀ ਹੋਈ ਏ 
"ਮਸਤਾਨੇ -ਯਾਰਾ" ਲੇਖੇ ਤਕਦੀਰਾਂ ਦੇ 
"ਲਾਡੀ" ਬਾਝੋਂ ਕਿਧਰੇ ਨਾ ਢੋਈ ਏ 
................
ਹਾਦਸਿਆਂ ਤੋਂ ਉਰੇ ਜਿੰਦਗੀ ਵੀ 
ਕਦੀ ਜਿੰਦਗੀ ਨਹੀ ਹੁੰਦੀ 
ਜਿੰਦਗੀ ਤੋਂ ਪਰੇ ਹਾਦਸੇ ਵੀ 
ਹਾਦਸੇ ਨਹੀ ਹੁੰਦੇ 
...............
ਜਦ ਕਿਤੇ ਵੀ ਰੱਬ ਦਾ 
ਜ਼ਿਕਰ ਆਉਂਦਾ ਸੀ 
ਤੇ ਮੈ ਤੇਰਾ ਹੀ ਨਾਂ ਲੈਂਦਾ ਸੀ 
ਹੁਣ "ਮਸਤਾਨੇ -ਯਾਰਾ "ਰੱਬ 
ਦਾ ਜ਼ਿਕਰ ਆਵੇ ਤਾਂ ਮੈ 
ਚੁੱਪ ਹੋ ਜਾਂਦਾ ਹਾਂ 
.............
ਕਈ "ਮਸਤਾਨੇ -ਯਾਰਾਂ "ਖਾਤਰ 
ਦੁਨੀਆਂ; ਕਈ ਦੁਨੀਆਂ ਖਾਤਰ 
ਹਰ ਰਿਸ਼ਤਾ ਤੋੜ ਜਾਂਦੇ ਨੇ                              
ਔਖੀ ਘੜੀ ਨਾ ਦੇਖਣ ਦੇਵੀਂ 
ਵੇ ਸਾਈਆਂ 
ਔਖੇ ਵੇਲੇ ਫਰਿਸ਼ਤੇ ਵੀ" ਲਾਡੀ "
ਮੁਖ ਮੋੜ ਜਾਂਦੇ ਨੇ 
............
ਮੈਂ ਲਿਖਦਾ ਹਾਂ 
ਸਵੈ -ਤ੍ਰਿਪਤੀ ਲਈ
ਐਪਰ ਜਾਪੇ ਮੇਰੇ ਹਰਫ਼ 
ਇੰਨਬਿੰਨ ਤੇਰੇ ਤੇ 
ਢੁਕਦੇ ਨੇ 
ਇੱਕ -ਇੱਕ ਬੰਧ 
"ਮਸਤਾਨੇ -ਯਾਰ "ਤੇਰੇ ਹੀ 
ਨਾਂ ਬੋਲੇ 
ਪਤਾ ਨਹੀ ਕਿਓਂ ਐਬ 
ਮੇਰੇ ਆਹ "ਲਾਡੀ "
ਲੋਕਾਂ ਨੂੰ ਦੁਖਦੇ ਨੇ                                          IF U LIKE OR DISLIKE CALL ME 
                                                                  09653636965

Tuesday, 22 May 2012

ਨਸੀਬ ਦੇ ਨਸੀਬ

 ਜੇ ਮੰਨਿਆ ਤੇਰੇ ਨਸੀਬ ਦੇ ਨਸੀਬ ਬਾਹਲੇ ਆਂ 
 ਜਾਹ ਫੇਰ ਅਸੀਂ ਵੀ  ਸਿਰੜੀ ਸਲੀਬ ਵਾਲੇ ਆਂ  
...
ਤੇਰੀ ਝੂਠ ਦੀ ਅੱਜਕੱਲ ਥਾਂ -ਥਾਂ ਕਦਰ ਪਵੇ 
 ਸਾਡੇ ਸਚ ਨੂੰ ਵੀ ਤਾਂ  ਪੈਂਦੇ ਜ਼ਰੀਬ ਬਾਹਲੇ ਆ 
...
ਅਸੀਂ ਮੋਇਆਂ ਦੇ ਹੱਕ ਚ ਐਨੀ ਦੇਰ ਕੌਣ ਖੜੇ 
ਤੇਰੇ ਸ਼ਹਿਰ ਚ ਤਾਂ ਤੇਰੇ ਹੀ ਹਬੀਬ ਬਾਹਲੇ ਆਂ 
....
ਸਾਡੇ ਇਸ਼ਕ ਦੇ ਚੰਦਰੇ ਮਰਜਾਂ ਨੂੰ ਦੱਸ  ਕੌਣ ਪੁੱਗੇ 
ਆਖਣ ਨੂੰ ਤਾਂ ਐਥੇ ਹੁਣ ਵੀ ਤਬੀਬ ਬਾਹਲੇ ਆਂ  
....
ਸੁਣਿਆਂ ਤੂੰ  ਜਿਸਮਾਂ ਦੇ ਵਣਜ ਕਰਿਆ ਕਰਦੈਂ 
ਅਸੀਂ ਤਾਂ ਰੂਹਾਂ ਦੇ ਹੀ ਧੁਰੋਂ ਕਰੀਬ ਬਾਹਲੇ ਆਂ  
....
ਤੇਰੀ  ਉਠਣੀ-ਬੇਹਣੀ ਚਿਰਾਂ ਤੋ ਪਛਮ ਦੀ ਹੋਗੀ 
ਅਸੀਂ ਤਾਂ ਅਜੇ ਵੀ ਪੰਜਾਬੀ ਅਦੀਬ ਬਾਹਲੇ ਆਂ 
....
ਤੇਰੀਆਂ ਤਰੱਕੀਆਂ ਦੇ ਹਦਾਂ- ਬੰਨੇ ਕੋਈ ਨਾ ਰਹੇ 
ਅਸੀਂ ਤਾਂ ਹਾਲੇ ਵੀ ਕੱਲੇ ਕੋਰੇ ਤੇਹ੍ਜ਼ੀਬ ਵਾਲੇ ਆਂ 
.....
ਮੁਕਦੀ ਗੱਲ ਰੱਬ ਤੋਂ ਡਰਿਆ ਕਰ" ਮਸਤਾਨੇ ਯਾਰਾ " 
ਜੀਹਦੇ ਰੰਗ ਵੀ" ਲਾਡੀ" ਸੁਣਿਆ ਅਜੀਬ ਬਾਹਲੇ ਆ 



if like or dislike call me 09653636965