Sunday, 17 July 2011

ਹਾਲਾਤ

ਅੱਜ ਦੇ ਹਾਲਾਤ ਨੂੰ ਵੇਹਦਿਆਂ ਦੱਸ ਕਿ ਫਰਕ ਪੈਂਦੈ
ਜੇਕਰ ਗੀਤਾ, ਗ੍ਰੰਥ ਜਾਂ ਬਾਈਬਲ ਤੇ ਕੁਰਾਨ ਨਾਂ ਹੁੰਦਾ
.......
ਅਣਆਈ ਮਰਦੇ ਨੇ ਰੋਜ਼ ਕਿੰਨੇ ਦੰਗਿਆਂ ਚ ਨਪੀੜੇ ਲੋਕ 
ਆਈ ਮਰਦੇ ਤਾਂ ਨਸੀਬ ਕਬਰ ਜਾਂ ਸ਼ਮਸ਼ਾਨ ਤਾਂ ਹੁੰਦਾ 
........
ਜੇ ਅੰਗਹੀਣਆ ਤੋਂ ਵਧੀਕ ਅੱਜ ਅਸੀਂ ਸੋਚਹੀਣ ਨਾਂ ਹੁੰਦੇ 
ਸ਼ੜਕਾਂ ਤੇ ਖੇਡਦਾ ਖੂਨੀ ਹੋਲੀ ਇਵੇਂ ਹੈਵਾਨ ਨਾਂ ਹੁੰਦਾ 
.........
ਤੂੰ ਸਿਖ ,ਮੈਂ ਹਿੰਦੂ ਓਹ ਮੁਸਲਮਾਨ ਜਾਂ ਇਸਾਈ ਨਾਂ ਹੁੰਦਾ 
ਮਜ੍ਹਬੀ ਠਪੇਆਂ ਤੋਂ ਬਰੀ ਕੋਈ ਧਰਤੇ ਇੰਨਸਾਨ ਤਾਂ ਹੁੰਦਾ 
.........
ਛਡਦੇ  "ਮਸਤਾਨੇ -ਯਾਰਾ" ਏਦਾਂ  ਕੌਮਾਂ ਨੂੰ ਵਖਤ ਪਾਉਣੇ 
ਸਮਝਣ ਲਈ ਇੱਕ ਬੰਧ ਕਾਫ਼ੀ "ਬਾਹੂ ਸੁਲਤਾਨ" ਦਾ ਹੁੰਦਾ     

Monday, 11 July 2011

ਮਾਏਂ ਨੀਂ ਮਾਏਂ

 ਕੌਡੀਆਂ ਦਾ ਮੁੱਲ ਪੈਂਦਾ,ਸਾਡਾ ਮੁੱਲ ਵੀ ਨਾ ਪਾਇਆ 
ਰੱਬ ਥੋਹਰਾਂ ਨੂੰ ਵੀ ਫ਼ਲ ਲਾਵੇ ਸਾਨੂੰ ਫੁੱਲ ਵੀ ਨਾ ਲਾਇਆ 
ਮਾਏਂ ਨੀਂ ਮਾਏਂ ਸਾਨੂੰ ਨੀਂਦ ਨਾ ਆਏ 
ਸਾਵਣ ਅਖੀਆਂ ਵਰ -ਵਰ ਜਾਏ
.....
ਹੋਈ ਨਾ ਸਵੱਲੀ ਸਾਡੀ ਜੂਣ  ਦਾ ਕੀ ਮਾੜਾ ਸੀ 
ਹੌ ਕਿਆਂ  ਦਾ ਰਾਗ ਸੀ ਜਾਂ ਹੰਝੂਆਂ ਦਾ ਭਾੜਾ ਸੀ 
ਹੋਰ ਕੋਈ ਰੰਗ ਸਾਨੂੰ ਮੂਲ ਨਾ ਭਾਏ
ਮਾਏਂ ਨੀਂ ...................
............
ਲਗਿਆ ਕੀ ਰੋਗ ਖੌਰੇ ,ਪੁੱਗਦਾ ਨੀਂ ਵੈਦ ਨੂੰ 
ਦੱਸਿਆ ਸੀ ਰੋਗ ਜੇਹੜਾ ਸੁਜਦਾ ਨੀਂ ਵੈਦ ਨੂੰ
ਜਿੰਨਾ ਹਥ ਲਾਵਾਂ ਓਨਾ ਦੂਣ  ਸਵਾਏ
ਮਾਏਂ ਨੀਂ ........................
.........
ਚੜਦੀ ਜਵਾਨੀ ਦਾ ਸੀ ਮੁੱਲ ਕੋਈ ਪਾ ਗਿਆ 
ਦਿਲ "ਚ ਨਾ ਲਥਿਆ ਨੈਣਾਂ 'ਚ ਬਿਤਾ ਗਿਆ 
"ਮਸਤਾਨੇ -ਯਾਰ" ਸਾਨੂੰ ਜਾਪਦੇ ਪਰਾਏ 
ਮਾਏਂ ਨੀਂ .............. ...........